ਰੇਲ ਟਰੈਕ ਤੇ ਸਿਗਨਲ ਨਾਲ ਛੇੜਛਾੜ ਕਰਨ ’ਤੇ ਹੋਵੇਗੀ ਕਾਰਵਾਈ
ਰੇਲ ਟਰੈਕ ਤੇ ਸਿਗਨਲ ਨਾਲ ਛੇੜਛਾੜ ਕਰਨ ਤੇ ਹੋਵੇਗੀ ਕਾਰਵਾਈ
Publish Date: Sat, 28 Feb 2026 06:18 PM (IST)
Updated Date: Sun, 01 Mar 2026 04:08 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਅਕਸਰ ਰੇਲਵੇ ਟਰੈਕ ਨੇੜੇ ਰਹਿੰਦੇ ਝੁੱਗੀਆਂ-ਝੌਂਪੜੀਆਂ ਤੇ ਕਾਲੋਨੀਆਂ ’ਚ ਰਹਿਣ ਵਾਲੇ ਲੋਕ ਅਕਸਰ ਸ਼ਰਾਰਤੀ ਸੁਭਾਅ ਕਾਰਨ ਚੱਲਦੀਆਂ ਰੇਲਗੱਡੀਆਂ ’ਤੇ ਪੱਥਰ ਅਤੇ ਕੰਕਰ ਸੁੱਟਦੇ ਦੇਖੇ ਜਾਂਦੇ ਹਨ ਤੇ ਕਈ ਵਾਰ ਰੇਲਵੇ ਸਿਗਨਲ ਨਾਲ ਵੀ ਛੇੜਛਾੜ ਕਰਦੇ ਹਨ। ਅਜਿਹੀਆਂ ਘਟਨਾਵਾਂ ਕਾਰਨ ਕਈ ਵਾਰ ਰੇਲਵੇ ਯਾਤਰੀ ਜ਼ਖਮੀ ਹੋ ਜਾਂਦੇ ਹਨ ਤੇ ਕਈ ਵਾਰ ਰੇਲਗੱਡੀ ਦੀ ਤੇਜ਼ ਗਤੀ ਕਾਰਨ, ਪੱਥਰ ਸ਼ਰਾਰਤੀ ਅਨਸਰ ’ਤੇ ਵਾਪਸ ਉਛਲ ਜਾਂਦੇ ਹਨ, ਜਿਸ ਨਾਲ ਜਾਨਲੇਵਾ ਹਾਦਸੇ ਵਾਪਰ ਦੇ ਹਨ। ਇਨ੍ਹਾਂ ਭੈੜੀਆਂ ਹਰਕਤਾਂ ਕਰਨ ਵਾਲੇ ਲੋਕਾਂ ’ਤੇ ਕਾਬੂ ਪਾਉਣ ਲਈ ਸ਼ਸ਼ੀ ਪ੍ਰਭਾ, ਡੀਜੀਪੀ, ਜੀਆਰਪੀ, ਪੰਜਾਬ ਦੀ ਅਗਵਾਈ ਹੇਠ ਪੰਜਾਬ-ਵਿਆਪੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਜੀਆਰਪੀ ਟਾਂਡਾ ਦੇ ਇੰਚਾਰਜ ਏਐੱਸਆਈ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਇੱਕ ਟੀਮ ਨੇ ਰੇਲਵੇ ਪਟੜੀ ਦੇ ਨੇੜੇ ਸਥਿਤ ਚੰਡੀਗੜ੍ਹ ਕਾਲੋਨੀ, ਨੇਪਾਲੀ ਬਸਤੀ ਆਦਿ ਖੇਤਰਾਂ ’ਚ ਜਾ ਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵਲੋਂ ਕਈ ਵਾਰ ਰੇਲ ਗੱਡੀਆਂ ’ਤੇ ਪੱਥਰ ਸੁੱਟਣ ਤੇ ਰੇਲਵੇ ਲਾਈਨ ’ਤੇ ਸਿਗਨਲ ਤਾਰਾਂ ਨਾਲ ਵੀ ਛੇੜਛਾੜ ਕਰਦੇ ਹਨ, ਜਿਸ ਕਾਰਨ ਰੇਲ ਹਾਦਸਿਆਂ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਅਜਿਹੇ ਗਲਤ ਕੰਮ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।