ਜਲਾਲਪੁਰ ਸਹਿਕਾਰੀ ਸਭਾ ਨੇ 60 ਲੱਖ ਦਾ ਮੁਨਾਫ਼ਾ ਕਿਸਾਨਾਂ ’ਚ ਵੰਡਿਆ
ਜਲਾਲਪੁਰ ਸਹਿਕਾਰੀ ਸਭਾ ਨੇ 60 ਲੱਖ ਦਾ ਮੁਨਾਫ਼ਾ ਕਿਸਾਨਾਂ ਚ ਵੰਡਿਆ
Publish Date: Sat, 28 Feb 2026 05:38 PM (IST)
Updated Date: Sun, 01 Mar 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਜਲਾਲਪੁਰ ਵਿਖੇ ਬਹੁ-ਮੰਤਵੀ ਸਹਿਕਾਰੀ ਸਭਾ ਨੇ ਸਹਿਕਾਰੀ ਸਭਾ ਨਾਲ ਜੁੜੇ ਕਿਸਾਨਾਂ ਨੂੰ ਸਹਿਕਾਰੀ ਵਿਭਾਗ ਪੰਜਾਬ ਵੱਲੋਂ 10 ਸਾਲਾਂ ਵਿੱਚ ਹੋਏ 60 ਲੱਖ 75 ਹਜ਼ਾਰ ਰੁਪਏ ਤੋਂ ਵੱਧ ਦਾ ਮੁਨਾਫ਼ਾ ਵੰਡਿਆ ਗਿਆ। ਇਸ ਮੌਕੇ ਸਹਿਕਾਰੀ ਸਭਾ ਜਲਾਲਪੁਰ ਦੇ 72 ਸਾਲ ਸਫਲਤਾ ਪੂਰਵਕ ਪੂਰੇ ਹੋਣ ਤੇ ਸਹਿਕਾਰੀ ਸਭਾ ਦੇ ਸਕੱਤਰ ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਤੇ ਸਹਾਇਕ ਰਜਿਸਟਰਾਰ ਹੁਸ਼ਿਆਰਪੁਰ ਜਗਦੀਪ ਸਿੰਘ ਬਤੌਰ ਮੁੱਖ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਮਨਿਸਟਰੀਅਲ ਸੁਸਾਇਟੀ ਨਾਲ ਜੁੜੇ ਜਲਾਲਪੁਰ, ਸਲੇਮਪੁਰ, ਪੱਟੀ ਨੰਗਲੀ, ਟਾਹਲੀ, ਬੱਲਾ, ਚੋਹਾਣਾ ਅਤੇ ਜਲਾਲ ਨੰਗਲ ਆਦਿ ਪਿੰਡਾਂ ਦੇ ਮੈਂਬਰਾਂ ਨੂੰ 10 ਸਾਲਾਂ ਵਿੱਚ ਹੋਏ ਮੁਨਾਫ਼ੇ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਹਾਇਕ ਰਜਿਸਟਰਾਰ ਜਗਦੀਪ ਸਿੰਘ ਨੇ ਸਹਿਕਾਰੀ ਸਭਾ ਵਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਸਕੀਮਾਂ ਦਾ ਦਾ ਲਾਭ ਲੈਣ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਸਰਪੰਚ ਜਲਾਲਪੁਰ ਜਸਵੰਤ ਸਿੰਘ ਬਿੱਟੂ, ਸਰਪੰਚ ਸਲੇਮਪੁਰ ਮਲਕੀਤ ਸਿੰਘ, ਸਰਪੰਚ ਬੱਲਾ ਕੁਲਵਿੰਦਰ ਸਿੰਘ ਬੱਬਲ, ਗੁਰਮੀਤ ਸਿੰਘ, ਸੀਨੀਅਰ ਆਡੀਟਰ ਕਰਮਵੀਰ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ, ਬਲਕਾਰ ਸਿੰਘ, ਤਰਲੋਕ ਸਿੰਘ, ਲਖਵੀਰ ਸਿੰਘ, ਬਲਕਾਰ ਸਿੰਘ, ਗੁਰਚਰਨ ਸਿੰਘ, ਗੁਰਚਰਨ ਸਿੰਘ, ਕਾ. ਲਾਲ, ਭੂਲਾ ਸਿੰਘ ਨੰਗਲੀ, ਲਖਵਿੰਦਰ ਸਿੰਘ ਸੇਠੀ, ਅਜੀਤ ਸਿੰਘ, ਜਸਵੰਤ ਸਿੰਘ, ਤਰਸੇਮ ਸਿੰਘ ਨੰਦੀ, ਕੁਲਦੀਪ ਸਿੰਘ, ਲੰਬੜਦਾਰ ਬਲਜੀਤ ਸਿੰਘ, ਲੰਬੜਦਾਰ ਮਲਕੀਤ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।