ਬਾਸਕਟਬਾਲ ਟੂਰਨਾਮੈਂਟ ਮੈਂਚ ’ਚ ਐੱਲਪੀਯੂ ਜਲੰਧਰ ਦੀ ਝੰਡੀ
ਅੰਬਾਲਾ ਜੱਟਾ ਬਾਸਕਟਬਾਲ ਟੂਰਨਾਮੈਂਟ ਮੈਂਚ ’ਚ ਐਲਪੀਯੂ ਜਲੰਧਰ ਦੀ ਝੰਡੀ
Publish Date: Sat, 28 Feb 2026 05:36 PM (IST)
Updated Date: Sun, 01 Mar 2026 04:05 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ 20ਵੇਂ ਪੇਂਡੂ ਖੇਡ ਮੇਲੇ ਦੌਰਾਨ ਬਾਸਕਟਬਾਲ ਦੇ ਮੈਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਵਿੱਚ ਕਈ ਨਵੀਂ ਟੀਮਾਂ ਨੇ ਭਾਗ ਲਿਆ। ਜਿਹਨਾਂ ਵਿੱਚੋਂ ਐਲ ਪੀ ਯੂ ਜਲੰਧਰ ਦੀ ਟੀਮ ਜੇਤੂ ਰਹੀ ਅਤੇ ਦੂਜੇ ਨੰਬਰ ਤੇ ਗ੍ਰੇਟਰ ਕਲੱਬ ਗੜ੍ਹਦੀਵਾਲਾ ਅਤੇ ਤੀਜੇ ਸਥਾਨ ਤੇ ਟਾਂਡਾ ਅਤੇ ਚੌਥੇ ਸਥਾਨ ਦੇ ਬਲੱਗਰ ਦੀ ਟੀਮ ਰਹੀ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਜੇਤੂ ਟੀਮਾਂ ਨੂੰ ਸਨਮਾਨ ਚਿੰਨ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਮਿੰਦਰ ਸਿੰਘ ਢੱਟ, ਗੁਰਜਾਪ ਸਿੰਘ, ਨੰਬਰਦਾਰ ਅਮਨਦੀਪ ਸਿੰਘ, ਜਗਦੀਪ ਸਿੰਘ, ਮਨਿੰਦਰ ਸਿੰਘ ਢੱਟ, ਹਰਦੀਪ ਸਿੰਘ ਢੱਟ, ਦਮਨਪਾਲ ਸਿੰਘ, ਸਨੀ ਢੱਟ, ਹਰਜੋਤ ਸਿੰਘ ਲਾਲੀ ਕੈਨੇਡਾ, ਗੁਰਿੰਦਰ ਸਿੰਘ, ਪ੍ਰਧਾਨ ਸੁਖਪਾਲ ਸਿੰਘ, ਹਰਮਿੰਦਰ ਢੱਟ, ਹਰਭਜਨ ਸਿੰਘ ਢੱਟ, ਮਾਸਟਰ ਗੁਰਜਾਪ ਸਿੰਘ, ਗੁਰਿੰਦਰ ਸਿੰਘ ਦੀਪੂ, ਹਰਜੋਤ ਸਿੰਘ ਲਾਲੀ ਕਨੇਡਾ, ਦਮਨਪਾਲ, ਮਨਿੰਦਰਜੀਤ ਸਿੰਘ, ਰਾਜੀਵ ਕੁਮਾਰ, ਸੁਖਬੀਰ ਸਿੰਘ ,ਅਮਨਦੀਪ ਸਿੰਘ, ਯੁਵਰਾਜ ਸਿੰਘ ,ਕਸ਼ਮੀਰ ਸਿੰਘ ਲੰਬਰਦਾਰ ਆਦੀ ਹਾਜ਼ਰ ਸਨ।