6ਵੇਂ ਪੇਂਡੂ ਖੇਡ ਮੇਲੇ ਦਾ ਪੋਸਟਰ ਕੀਤਾ ਰਿਲੀਜ਼
ਛੇਵਾਂ ਪੇਂਡੂ ਖੇਡ ਮੇਲੇ ਦਾ ਪੋਸਟਰ ਰਿਲੀਜ਼ ਕੀਤਾ
Publish Date: Sat, 28 Feb 2026 04:42 PM (IST)
Updated Date: Sun, 01 Mar 2026 04:01 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਵੀਵਾਲਾ : ਬਰਾਓ ਜਿਮ ਦੁਸੜਕਾ ਦੇ ਮਾਲਕ ਸੰਜੀਵ ਠਾਕੁਰ ਤੇ ਸੀਰਤ ਫਿਟ ਵੱਲੋਂ ਛੇਵਾਂ ਪੇਂਡੂ ਖੇਡ ਮੇਲਾ ਬੜੀ ਧੂਮਧਾਮ ਨਾਲ 14 ਮਾਰਚ ਨੂੰ ਦੁਸੜਕਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਜ ਪੇਂਡੂ ਖੇਡ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਜੀਵ ਠਾਕੁਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਤੇ ਸਿਹਤ ਨੂੰ ਸੰਭਾਲਣ ਲਈ ਖੇਡ ਮੇਲੇ ਇੱਕ ਅਹਿਮ ਰੋਲ ਅਦਾ ਕਰਦੇ ਹਨ, ਜਿਸ ਤਹਿਤ ਛੋਟਾ ਜਿਹਾ ਉਪਰਾਲਾ ਬਰਾਓ ਜਿਮ ਤੇ ਉੱਥੋਂ ਦੇ ਸਾਰੇ ਸਹਿਯੋਗੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ। ਇਸ ’ਚ ਪੁਸ਼ਅੱਪ, ਛਪਾਟੇ, ਓਪਨ ਪਲੈਂਕ ਪੁਜੀਸ਼ਨ ਮੁੰਡੇ ਕੁੜੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ’ਚ ਜੇਤੂ ਰਹਿਣ ਵਾਲੇ ਮੁੰਡੇ-ਕੁੜੀਆਂ ਨੂੰ ਕਲੱਬ ਵੱਲੋਂ ਸਨਮਾਨ ਚਿੰਨ੍ਹ ਆਦਿ ਰਾਹੀ ਸਨਮਾਨਿਤ ਕੀਤਾ ਜਾਵੇਗਾ।