ਰਾਸ਼ਟਰੀ ਵਿਗਿਆਨ ਦਿਵਸ ਉਤਸ਼ਾਹ ਨਾਲ ਮਨਾਇਆ
ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ 'ਰਾਸ਼ਟਰੀ ਵਿਗਿਆਨ ਦਿਵਸ' ਉਤਸ਼ਾਹ ਨਾਲ ਮਨਾਇਆ ਗਿਆ
Publish Date: Sat, 28 Feb 2026 04:39 PM (IST)
Updated Date: Sun, 01 Mar 2026 04:01 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡੀਏਵੀ ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ’ਚ ਸਾਇੰਸ ਐਂਡ ਈਕੋ ਕਲੱਬ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਇਹ ਸਮਾਗਮ ਡੀਏਵੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਆਰਐੱਮ ਭੱਲਾ ਦੇ ਮਾਰਗਦਰਸ਼ਨ ਹੇਠ ਅਤੇ ਪ੍ਰਿੰਸੀਪਲ ਡਾ. ਵਿਧੀ ਭੱਲਾ ਦੀ ਅਗਵਾਈ ’ਚ ਆਯੋਜਿਤ ਕੀਤਾ ਗਿਆ। ਜੀਵਨ ਵਿਗਿਆਨ ਦੇ ਬੀਐੱਡ ਸਮੈਸਟਰ ਦੂਜੇ ਅਤੇ ਚੌਥੇ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਵਿਗਿਆਨ ਨਾਲ ਸਬੰਧਤ ਮਾਡਲ, ਵਿਗਿਆਨ ’ਚ ਜਾਦੂ, ਡਿਜੀਟਲ ਪੋਸਟਰ ਤਿਆਰ ਕਰਨ ਤੇ ਵਿਗਿਆਨਕ ਤੱਥਾਂ ਦੀ ਪੇਸ਼ਕਾਰੀ ਰਾਹੀਂ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਦਿਮਾਗੀ ਖੇਡਾਂ, ਬੁਝਾਰਤਾਂ ਤੇ ਯਾਦਦਾਸ਼ਤ ਖੇਡਾਂ ਰਾਹੀਂ ਵਿਦਿਆਰਥੀਆਂ ਦੀ ਤਰਕਪੂਰਨ ਸੋਚ ਨੂੰ ਪ੍ਰੋਤਸਾਹਿਤ ਕੀਤਾ ਗਿਆ। ਰੰਗੋਲੀ ਮੁਕਾਬਲੇ ’ਚ ਟੀਮ ਆਈ ਦੀ ਮਹਿਕਦੀਪ ਕੌਰ ਤੇ ਬਰਜਿੰਦਰ ਕੌਰ ਨੇ ਪਹਿਲਾ, ਟੀਮ ਜੇ ਦੀ ਹਰਕੀਰਤ ਕੌਰ ਤੇ ਰਵਨੀਤ ਕੌਰ ਨੇ ਦੂਜਾ ਅਤੇ ਟੀਮ ਬੀ ਦੀ ਹਰਪ੍ਰੀਤ ਅਤੇ ਹਰਮਨਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਮਾਡਲ ਤਿਆਰੀ ’ਚ ਟੀਮ ਈ ਦੀ ਲਖਵੀਰ ਕੌਰ ਤੇ ਲਕਸ਼ਮੀ ਕਾਂਤਾ ਪਹਿਲੇ, ਟੀਮ ਏ ਦੇ ਜਸਪ੍ਰੀਤ ਸਿੰਘ ਅਤੇ ਮਨਬੀਰ ਸਿੰਘ ਦੂਜੇ ਤੇ ਟੀਮ ਬੀ ਦੇ ਲਖਵਿੰਦਰ ਸਿੰਘ ਅਤੇ ਹਰਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਪ੍ਰਧਾਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਵਿਗਿਆਨ ਸਾਡੇ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਹੈ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ’ਚ ਵਿਗਿਆਨਕ ਸੋਚ ਤੇ ਨਵੀਨਤਾ ਨੂੰ ਪ੍ਰੇਰਿਤ ਕਰਦੇ ਹਨ। ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਇਸ ਕਿਸਮ ਦੀਆਂ ਗਤੀਵਿਧੀਆਂ ਮਾਨਸਿਕ ਤੇ ਸਰੀਰਕ ਤੰਦਰੁਸਤੀ ਨੂੰ ਮਜ਼ਬੂਤ ਕਰਦੀਆਂ ਹਨ। ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਵਿਧੀ ਭੱਲਾ, ਰੋਮਾ ਰਲਹਨ ਤੇ ਵਿਸ਼ਾਖਾ ਸ਼ਰਮਾ ਨੇ ਜੱਜ ਵਜੋਂ ਭੂਮਿਕਾ