ਬ੍ਰਹਮ ਗਿਆਨੀ ਮਹਾਰਾਜ ਰਾਮਾਨੰਦ ਅਵਧੂਤ ਦੇ ਤਪ ਅਸਥਾਨ ’ਤੇ ਭੰਡਾਰਾ ਭਲਕੇ
ਪਿੰਡ ਅਤਵਾਰਾਪੁਰ ਵਿਖੇ 1 ਮਾਰਚ ਨੂੰ ਬ੍ਰਹਮ ਗਿਆਨੀ ਮਹਾਰਾਜ ਰਾਮਾਨੰਦ ਅਵਧੂਤ ਦੇ ਤੱਪ ਅਸਥਾਨ ਗੁਫਾ ਦੀ ਯਾਦ ਵਿੱਚ ਵਿਸ਼ਾਲ ਭੰਡਾਰਾ
Publish Date: Fri, 27 Feb 2026 09:02 PM (IST)
Updated Date: Fri, 27 Feb 2026 09:04 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਅਤਵਾਰਾਪੁਰ ਵਿਖੇ 1 ਮਾਰਚ ਐਤਵਾਰ ਨੂੰ ਇੱਕ ਵਿਸ਼ਾਲ ਧਾਰਮਿਕ ਸਮਾਗਮ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 1008 ਪਰਮ ਸੰਤ ਪਰਮ ਹੰਸ ਬ੍ਰਹਮ ਗਿਆਨੀ ਮਹਾਰਾਜ ਰਾਮਾਨੰਦ ਅਵਧੂਤ ਦੀ ਯਾਦ ਵਿੱਚ ਸ਼੍ਰੀ ਤੱਪ ਅਸਥਾਨ ਗੁਫਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਜਾਵੇਗਾ ਅਤੇ ਬ੍ਰਹਮਲੀਨ ਸੰਤ ਸਮਿੱਤਰਾ ਮਹਾਰਾਜ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਵੀ ਹੋਵੇਗਾ। ਪ੍ਰਬੰਧਕ ਕਮੇਟੀ ਡੇਰਾ ਸੰਤਪੁਰਾ, ਪਿੰਡ ਬੱਸੀ ਗੁਲਾਮ ਹੁਸੈਨ ਵੱਲੋਂ ਸਮੂਹ ਸੰਗਤਾਂ ਨੂੰ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਬੇਨਤੀ ਕੀਤੀ ਗਈ ਹੈ।