ਚੋਰਾਂ ਨੇ ਬਿਜਲੀ ਘਰ ’ਚੋਂ ਉਡਾਏ ਮੀਟਰ ਤੇ ਦਫ਼ਤਰੀ ਦਸਤਾਵੇਜ਼
ਚੋਰਾਂ ਬਿਜਲੀ ਘਰ ਚੋਂ ਉਡਾਏ ਮੀਟਰ ਤੇ ਦਫਤਰੀ ਦਸਤਾਵੇਜ
Publish Date: Fri, 27 Feb 2026 06:48 PM (IST)
Updated Date: Fri, 27 Feb 2026 06:52 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਬੀਤੀ ਰਾਤ ਚੋਰਾਂ ਨੇ ਟਾਂਡਾ ਉੜਮੁੜ ਦੇ ਬਿਜਲੀ ਘਰ ਦੇ ਸ਼ਹਿਰੀ ਦਫ਼ਤਰ ਤੇ ਸਬ ਅਰਬਨ ਦਫਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੀਟਰ ਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਐੱਸਡੀਓ ਟਾਂਡਾ ਸਿਟੀ ਇੰਦਰਪਾਲ ਸਿੰਘ ਅਤੇ ਐੱਸਡੀਓ ਸਾਬ ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਚੋਰੀ ਸਬੰਧੀ ਉਨਾਂ ਨੂੰ ਉਸ ਸਮੇਂ ਪਤਾ ਲੱਗਿਆ, ਜਦੋਂ ਰੋਜ਼ਾਨਾ ਦੀ ਤਰ੍ਹਾਂ ਸੇਵਾਦਾਰ ਮਨਿੰਦਰ ਦੀਪ ਵਾਲੀਆ ਵੱਲੋਂ ਦਫ਼ਤਰ ਖੋਲਿਆ ਗਿਆ ਤਾਂ ਦੇਖਿਆ ਕਿ ਦਫ਼ਤਰ ਦਾ ਮੇਨ ਤਾਲਾ ਟੁੱਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸਿਟੀ ਟਾਂਡਾ ਅਧੀਨ ਪੈਂਦੇ ਕਰੀਬ 18 ਹਜ਼ਾਰ ਅਤੇ ਸਬ ਅਰਬਨ ਦੇ ਕਰੀਬ 15 ਹਜ਼ਾਰ ਬਿਜਲੀ ਖਪਤਕਾਰਾਂ ਦੇ ਦਫ਼ਤਰੀ ਦਸਤਾਵੇਜ਼ ਨਾਲ ਛੇੜਛਾੜ ਕੀਤੀ। ਇਸ ਤੋਂ ਇਲਾਵਾ ਚੋਰਾ ਵੱਲੋਂ ਬਿਜਲੀ ਦੇ ਮੀਟਰ ਅਤੇ ਬਿਜਲੀ ਦੀਆਂ ਤਾਰਾਂ ਵੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਸਬੰਧੀ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।