ਬੀਤੀ ਰਾਤ ਚੋਰਾਂ ਨੇ ਦੋ ਟਰਾਂਸਫਾਰਮਰਾਂ ਨੂੰ ਬਣਾਇਆ ਨਿਸ਼ਾਨਾ
ਬੀਤੀ ਰਾਤ ਚੋਰਾਂ ਨੇ ਦੋ ਟਰਾਂਸਫਾਰਮਾਂ ਨੂੰ ਬਣਾਇਆ ਨਿਸ਼ਾਨਾ
Publish Date: Fri, 27 Feb 2026 06:41 PM (IST)
Updated Date: Fri, 27 Feb 2026 06:43 PM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ : ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਡਡਿਆਣਾ ਕਲਾਂ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਦੋ ਵੱਖ-ਵੱਖ ਥਾਵਾਂ ਤੇ ਲੱਗੇ ਟਰਾਂਸਫਾਰਮਰਾਂ ਦਾ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਭੁਪਿੰਦਰ ਕੁਮਾਰ ਪੁੱਤਰ ਧੰਨਪਤ ਕੁਮਾਰ ਪਿੰਡ ਡਡਿਆਣਾ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ਡਡਿਆਣਾ ਕਲਾ ਵਿਖੇ ਪਾਣੀ ਦੀ ਵਾਟਰ ਸਪਲਾਈ ਤੇ ਮੋਟਰ ਚਲਾਉਣ ਦਾ ਕੰਮ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਸਵੇਰੇ 6 ਵਜੇ ਦੇ ਕਰੀਬ ਜਦੋਂ ਪਿੰਡ ਦੀ ਵਾਟਰ ਸਪਲਾਈ ਨੂੰ ਚਾਲੂ ਕਰਨ ਲਈ ਗਿਆ ਤਾਂ ਵਾਟਰ ਸਪਲਾਈ ਦੀ ਮੋਟਰ ਦੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਵਾਟਰ ਸਪਲਾਈ ਨੂੰ ਟਾਰਾਫਾਰਮ ਤੋਂ ਆ ਰਹੀ ਸਪਲਾਈ ਦੀਆਂ ਤਾਰਾਂ ਵੀ ਟੁੱਟੀਆਂ ਪਈਆਂ ਸਨ। ਜਦੋਂ ਉਸ ਨੇ ਦੇਖਿਆ ਤਾਂ ਖੰਭੇ ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਦਾ ਸਾਮਾਨ ਖਿਲਰਿਆ ਪਿਆ ਸੀ। ਉਸ ਵੱਲੋਂ ਚੋਰੀ ਸਬੰਧੀ ਥਾਣਾ ਹਰਿਆਣਾ ਨੂੰ ਸੂਚਿਤ ਕੀਤਾ ਗਿਆ। ਇਸੇ ਤਰ੍ਹਾਂ ਇਸ ਦੇ ਨਜ਼ਦੀਕ ਬਲਵੀਰ ਸਿੰਘ ਪੁੱਤਰ ਮਿਲਖਾ ਸਿੰਘ ਦੀ ਜ਼ਮੀਨ ਤੇ ਲੱਗੇ ਮੋਟਰ ਟਰਾਂਸਫਾਰਮਰ ’ਤੇ ਵੀ ਚੋਰਾਂ ਵੱਲੋਂ ਟਰਾਂਸਫਾਰਮਰ ਦਾ ਸਾਮਾਨ ਚੋਰੀ ਕੀਤਾ ਗਿਆ। ਬਲਵੀਰ ਸਿੰਘ ਵੱਲੋਂ ਵੀ ਇਸ ਸਬੰਧੀ ਥਾਣਾ ਹਰਿਆਣਾ ਨੂੰ ਲਿਖਤੀ ਤੌਰ ’ਤੇ ਦਰਖਾਸਤ ਦਿੱਤੀ ਗਈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਥਾਣਾ ਹਰਿਆਣਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਗ੍ਰਿਰਫ ਵਿੱਚੋਂ ਚੋਰ ਕੋਹੇ ਦੂਰ ਤੇ ਚੋਰਾਂ ਵੱਲੋਂ ਬਿਨਾਂ ਕਿਸੇ ਡਰ ਭੈਅ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।