ਹੋਲੇ ਮਹੱਲੇ ਦੇ ਸ਼ੁੱਭ ਮੌਕੇ ’ਤੇ ਲਾਇਆ ਲੰਗਰ
ਹੋਲੇ ਮੁਹੱਲੇ ਦੇ ਸ਼ੁੱਭ ਮੌਕੇ ‘ਤੇ ਵਾਹਿਗੁਰੂ ਟ੍ਰੇਡਿੰਗ ਕੰਪਨੀ ਵੱਲੋਂ ਲੰਗਰ ਲਾਇਆ
Publish Date: Fri, 27 Feb 2026 06:06 PM (IST)
Updated Date: Fri, 27 Feb 2026 06:10 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ
ਮੁਕੇਰੀਆਂ : ਸਥਾਨਕ ਮੌਨਸਰ ਰੋਡ ਵਿਖੇ ਹੋਲੇ ਮਹੱਲੇ ਦੇ ਸ਼ੁੱਭ ਮੌਕੇ ‘ਤੇ ਵਾਹਿਗੁਰੂ ਟ੍ਰੇਡਿੰਗ ਕੰਪਨੀ ਵੱਲੋਂ ਲੰਗਰ ਲਗਾਇਆ ਗਿਆ। ਸੇਵਾ, ਸਿਮਰਨ ਅਤੇ ਸਾਂਝ ਦੀ ਭਾਵਨਾ ਨਾਲ ਕੀਤੇ ਇਹ ਧਾਰਮਿਕ ਉਪਰਾਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਹਿੱਸਾ ਲਿਆ ਅਤੇ ਗੁਰੂ ਕਿਰਪਾ ਨਾਲ ਲੰਗਰ ਛਕਿਆ। ਸਥਾਨਕ ਵਾਸੀਆਂ ਨੇ ਕਿਹਾ ਕਿ ਹੋਲੇ ਮਹੱਲੇ ਵਰਗੇ ਧਾਰਮਿਕ ਤਿਉਹਾਰ ਮੌਕੇ ਲੱਗਣ ਵਾਲਾ ਲੰਗਰ ਭਾਈਚਾਰਕ ਸਾਂਝ, ਆਪਸੀ ਪਿਆਰ ਅਤੇ ਸੇਵਾ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਵਾਹਿਗੁਰੂ ਟ੍ਰੇਡਿੰਗ ਕੰਪਨੀ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੀਆਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ। ਇਸ ਲੰਗਰ ਵਿੱਚ ਸੁਖਨਾਮ ਸਿੰਘ, ਮਾਨਿਕ, ਅਭਿਜੀਤ, ਪ੍ਰਿਤਪਾਲ ਕਾਲੀ, ਰਘੁਵੀਰ ਸਿੰਘ, ਨਿਧੀ ਟਕਲੀਆ, ਨਿਖਿਲ ਜੈਨ, ਤਰਸੇਮ ਸਿੰਘ, ਅਜੈ ਸਮੇਤ ਹੋਰ ਸੇਵਾਦਾਰਾਂ ਨੇ ਸੇਵਾ ਨਿਭਾਈ।