ਇਹ ਟਿੱਪਰਾਂ ਦੇ ਖੂਨੀ ਖੇਲ ਕਦੋਂ ਬੰਦ ਹੋਣਗੇ : ਸਰਿਤਾ ਸ਼ਰਮਾ
ਇਹ ਟਿੱਪਰਾਂ ਦੇ ਖੂਨੀ ਖੇਲ ਕਦੋਂ ਬੰਦ ਹੋਣਗੇ -ਸਰਿਤਾ ਸ਼ਰਮਾ
Publish Date: Fri, 27 Feb 2026 05:06 PM (IST)
Updated Date: Fri, 27 Feb 2026 05:10 PM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸਾਡੇ ਬੀਣੇਵਾਲ ਤੋਂ ਸਾਬਕਾ ਡਾਇਰੈਕਟਰ ਸੀਵਰੇਜ ਤੇ ਵਾਟਰ ਸਪਲਾਈ ਅਤੇ ਕਾਂਗਰਸ ਦੀ ਸੂਬਾਈ ਆਗੂ ਸਰਿਤਾ ਸ਼ਰਮਾ ਨੇ ਕਿਹਾ ਕਿ ਅਚਲਪੁਰ ਦੇ ਸਰਪੰਚ ਚੂਹੜ ਸਿੰਘ ਦੀ ਦਰਦਨਾਕ ਮੌਤ ਨਾਲ ਸਾਰਾ ਇਲਾਕਾ ਸੋਗ ਵਿਚ ਆ ਗਿਆ। ਬੀਤ ਇਲਾਕੇ ਦੇ ਸਾਰੇ ਮੁਹਤਬਰ ਵੀਰਾਂ ਪਿੰਡ ਦੇ ਲੋਕਾਂ ਨੇ ਜਿਥੇ ਨਾਲ ਹੋ ਕੇ ਇਸ ਦੁਰਘਟਨਾ ਬਾਅਦ ਇੱਕ ਇੱਕ ਕਦਮ ਤੇ ਸਾਥ ਦਿੱਤਾ, ਉੱਥੇ ਪੁਲਿਸ ਨੇ ਵੀ ਬਣਦੀ ਉਚਿਤ ਕਾਰਵਾਈ ਕਰਦੇ ਹੋਏ ਕਤਲ ਦਾ ਪਰਚਾ ਦਰਜ਼ ਕੀਤਾ ਪਰ ਗੱਲ ਫਿਰ ਉੱਥੇ ਦੀ ਉੱਥੇ ਹੀ ਖੜ੍ਹੀ ਹੈ। ਇਹ ਸਭ ਰੁਕੇਗਾ ਕਦੋ। ਕਦੋਂ ਤਕ ਇਹ ਖੂਨੀ ਸੜਕ ਜੱਲਾਦ ਟਿੱਪਰ ਚਾਲਕਾਂ ਅਤੇ ਟਿੱਪਰ ਮਾਲਕਾਂ ਹੱਥੋ ਇਹ ਖੂਨ ਹੁੰਦੇ ਰਹਿਣਗੇ। ਇਹ ਬਲੀ ਲੈਣ ਤੋ ਕਦੋਂ ਰੁਕਣਗੇ। ਇਹ ਖੂਨੀ ਪਿਆਸ ਕਦੋਂ ਮੁੱਕੇਗੀ। ਸ਼ਾਇਦ ਕਦੇ ਵੀ ਨਹੀਂ ਕਿਉਂਕਿ ਵਾੜ ਖੇਤ ਨੂੰ ਖਾ ਰਹੀ ਹੈ। ਇਹ ਗੰਦੀ ਸਿਆਸਤ ਗੰਦੀ ਖੇਡ ਖੇਡੀ ਜਾ ਰਹੀ ਹੈ। ਮੂੰਹ ’ਤੇ ਮੁਖੌਟੇ ਲਗਾ ਕੇ ਜਦੋਂ ਵੀ ਕੋਈ ਹਾਦਸਾ ਵਾਪਰਦਾ ਇਹ ਮਾਈਨਿੰਗ ਕਰਨ ਵਾਲੇ ਟਿੱਪਰ ਮਾਲਕ ਆਪਣੇ ਦਾਲਾਲਾਂ ਨੂੰ ਹਾਦਸੇ ਵਾਲੀ ਜਗ੍ਹਾ ਭੇਜ ਦਿੰਦੇ ਹਨ। ਜਿਨਾ ਦਾ ਆਪਣਾ ਟਿੱਪਰਾਂ ਵਿੱਚ ਹਿੱਸਾ ਜਾਂ ਆਪਣੇ ਟਿੱਪਰ ਚਲਦੇ ਹਨ ਉਹ ਆਪ ਵੀ ਭੀੜ ਵਿਚ ਖੜੇ ਹੋ ਇਨਸਾਫ਼ ਦੀਆਂ ਗੱਲਾਂ ਕਰਦੇ ਹਨ। ਸਰਿਤਾ ਸ਼ਰਮਾ ਨੇ ਕਿਹਾ ਕਿ ਬੀਣੇਵਾਲ ਤੋਂ ਗੜ੍ਹਸ਼ੰਕਰ ਰੋਡ ਤੇ 20 ਦੇ ਕਰੀਬ ਮੌਤਾਂ ਹੋ ਚੁੱਕੀਆਂ ਪਰ ਇਹ ਬੇਖੌਫ ਘੁੰਮਦੇ ਟਿੱਪਰ ਸੜਕ ਤੇ ਚਲਦੇ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਕਿਉਂਕਿ ਟਿੱਪਰ ਚਾਲਕਾਂ ਨੂੰ ਪਤਾ ਕੇ ਅਸੀ ਫ਼ੜੇ ਵੀ ਗਏ ਤਾਂ ਸਾਡੇ ਰਾਜਨੀਤੀਕ ਅਹੁਦਿਆਂ ਤੇ ਬੈਠੇ ਆਕਾ ਅਤੇ ਓਨਾ ਦੇ ਦਲਾਲ ਅਖੀਰ ਸਾਨੂੰ ਛੁਡਾ ਹੀ ਲੈਣਗੇ। ਲੋੜ ਹੈ ਬੀਤ ਦੇ ਟਿੱਪਰਾਂ ਤੋਂ ਸਤਾਏ ਲੋਕਾਂ ਦੀ ਬਾਂਹ ਫੜਨ ਦੀ ਅਤੇ ਇੱਕਠੇ ਹੋ ਕੇ ਇਨ੍ਹਾਂ ਟਿੱਪਰਾਂ ਨੂੰ ਨੱਥ ਪਾਉਣ ਦੀ। ਇਸ ਲਈ ਬੀਤ ਵਾਸੀਆਂ ਘਬਰਾਉਣਾ ਨਹੀਂ ਸਰਿਤਾ ਸ਼ਰਮਾ ਕਿਸੇ ਵੀ ਲਾਲਚ ਤੋਂ ਦੂਰ-ਤੁਹਾਡੇ ਨਾਲ ਦੀਵਾਰ ਬਣ ਕੇ ਖੜੇਗੀ।