ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਘੋੜਿਆਂ ਤੇ ਨੇਜ਼ੇਵਾਜੀ ਦੇ ਜੌਹਰ ਦਿਖਾਏ
ਪਿੰਡ ਕੰਧਾਲਾ ਜੱਟਾਂ ਵਿਖੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਘੋੜਿਆਂ ਤੇ ਨੇਜ਼ ਵਾਜੀ ਤੇ ਜ਼ੋਹਰ ਦਿਖਾਏ
Publish Date: Fri, 27 Feb 2026 04:23 PM (IST)
Updated Date: Fri, 27 Feb 2026 07:13 PM (IST)
ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦਲ ਪੰਥ ਦੇ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਧੰਨ ਧੰਨ ਬਾਬਾ ਬਿਸ਼ਨ ਸਿੰਘ ਪਿੰਡ ਕੰਧਾਲਾ ਜੱਟਾਂ ਵਿਖੇ ਪੜਾਅ ਕੀਤਾ ਗਿਆ ਹੈ। ਗੁਰੂ ਦੀਆਂ ਲਾਡਲੀਆਂ ਫੌਜਾਂ ਨਹੰਗ ਸਿੰਘ ਪੂਰੇ ਜਥੇ ਸਮੇਤ ਅਤੇ ਘੋੜਿਆਂ ਸਮੇਤ ਪਿੰਡ ਕੰਧਾਲਾ ਜੱਟਾਂ ਵਿਖੇ ਇੱਕ ਰਾਤ ਪੜਾਅ ਕੀਤਾ। ਜਿੱਥੇ ਨਾਲ ਆਏ ਹੋਏ ਕੀਰਤਨੀ ਜਥਿਆਂ ਨੇ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਿਸ ਵਿੱਚ ਪੰਥ ਪ੍ਰਸਿੱਧ ਢਾਡੀ ਗਿਆਨੀ ਜਤਿੰਦਰਪਾਲ ਸਿੰਘ ਜੋਧ ਤਰਨਾ ਦਲ ਜੱਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਨਿਹੰਗ ਸਿੰਘਾਂ ਵੱਲੋਂ ਆਪ ਪ੍ਰਸ਼ਾਦੇ ਤਿਆਰ ਕਰ ਸਭ ਸੰਗਤਾਂ ਨੂੰ ਸਤਿਕਾਰ ਸਹਿਤ ਛਕਾਏ ਗਏ ਅਤੇ ਸ਼ਰਦਾਈਆਂ ਦੇ ਲੰਗਰ ਵੀ ਲਗਾਏ ਗਏ।
ਇਸ ਮੌਕੇ ਅੰਮ੍ਰਿਤ ਵੇਲੇ ਜਥੇ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੋਇਆ ਸ੍ਰੀ ਆਸਾ ਜੀ ਦੇ ਵਾਰ ਦੇ ਜਾਪ ਕੀਤੇ ਗਏ ਅਤੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਵੇਰੇ 9 ਵਜੇ ਦੇ ਕਰੀਬ ਮਿਸਲ ਸ਼ਹੀਦਾਂ ਤਰਨਾ ਦਲ ਦੇ ਘੋੜ ਸਵਾਰਾਂ ਵੱਲੋਂ ਨਿਜਾਬਾਜੀ ਖੇਡੀ ਗਈ ਜੋ ਦੇਖਣ ਯੋਗ ਦ੍ਰਿਸ਼ ਸਨ। ਉਪਰੰਤ ਜਥੇ ਨੇ ਚਾਲੇ ਪਾਏ ਅਤੇ ਬਾਬਾ ਜੀ ਨੇ ਦੱਸਿਆ ਕਿ ਰਸਤੇ ਵਿੱਚ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਹੋਲਾ ਮਹੱਲਾ ਮਨਾਇਆ ਜਾਵੇਗਾ। ਇਸ ਮੌਕੇ ਧੰਨ ਧੰਨ ਬਾਬਾ ਬਿਸ਼ਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਕੈਪਟਨ ਸੁਰਿੰਦਰ ਸਿੰਘ ਸੀਏ, ਮਨਜੀਤ ਸਿੰਘ ਖਜ਼ਾਨਚੀ, ਇੰਦਰਜੀਤ ਸਿੰਘ ਉੱਪ ਪ੍ਰਧਾਨ, ਤਜਿੰਦਰ ਸਿੰਘ ਉਪ ਖਜ਼ਾਨਚੀ, ਸੁਰਿੰਦਰ ਸਿੰਘ, ਸੁੱਖਨਿੰਦਰ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਇੰਦਰਜੀਤ ਸਿੰਘ, ਅਜੀਤ ਸਿੰਘ, ਹੈੱਡ ਗ੍ਰੰਥੀ ਬਾਬਾ ਰਣਜੀਤ ਸਿੰਘ, ਗ੍ਰੰਥੀ ਬਾਬਾ ਅਵਤਾਰ ਸਿੰਘ ਅਤੇ ਨਗਰ ਦੀਆਂ ਸੰਗਤਾਂ ਹਾਜ਼ਰ ਸਨ।