ਰਘਵਾਲ ’ਚ ਅੱਖਾਂ ਦਾ ਕੈਂਪ 11 ਨੂੰ ਤਿਆਰੀਆਂ ਸ਼ੁਰੂ
ਪਿੰਡ ਰਘਵਾਲ ਵਿਖੇ ਅੱਖਾਂ ਦਾ ਕੈਂਪ 11 ਨੂੰ ਤਿਆਰੀਆਂ ਸ਼ੁਰੂ
Publish Date: Fri, 27 Feb 2026 04:16 PM (IST)
Updated Date: Fri, 27 Feb 2026 04:19 PM (IST)
ਗੌਰਵ, ਪੰਜਾਬੀ ਜਾਗਰਣ ਗੜਦੀਵਾਲਾ : ਸਿੱਖ ਵੈੱਲਫੇਅਰ ਸੁਸਾਇਟੀ ਲੰਡਨ ਵੱਲੋਂ ਮੁਫ਼ਤ ਅੱਖਾਂ ਦਾ ਵਿਸ਼ਾਲ ਕੈਂਪ ਲਗਾਇਆ ਜਾ ਰਿਹਾ। ਇਸ ਮੌਕੇ ਕਲੱਬ ਦੇ ਮੈਂਬਰ ਮੈਂਬਰਾਂ ਨੇ ਦੱਸਿਆ ਕਿ 11 ਮਾਰਚ ਦਿਨ ਬੁੱਧਵਾਰ ਨੂੰ ਸ਼ਿਵਾਲਿਕ ਹਿਲਜ ਪਬਲਿਕ ਹਾਈ ਸਕੂਲ, ਪਿੰਡ ਰਘਵਾਲ ਵਿਖੇ 9 ਵਜੇ ਤੋਂ 3 ਵਜੇ ਤੱਕ ਲਗਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਵਿਸ਼ਾਲ ਕੈਂਪ ਵਿੱਚ ਹਰ ਤਰ੍ਹਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਮਾਹਿਰ ਡਾ. ਬਲਬੀਰ ਸਿੰਘ ਭੋਰਾ ਅਕਾਲ ਆਈ ਹਸਪਤਾਲ, ਜਲੰਧਰ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਜਾਵੇਗਾ ਅਤੇ ਹਰ ਤਰਾਂ ਦੇ ਲੈਨਜ ਮੁਫ਼ਤ ਪਾਏ ਜਾਣਗੇ ਦਵਾਈਆਂ ਅਤੇ ਐਨਕਾਂ ਮੁਫ਼ਤ ਦਿੱਤੀਆਂ ਜਾਗੀਆਂ।