ਮਹਾਂਸ਼ਿਵਰਾਤਰੀ ਨੂੰ ਸਮਰਪਿਤ ਲੰਗਰ ਲਾਇਆ
ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਸਲਾਨਾ ਲੰਗਰ ਲਾਇਆ
Publish Date: Fri, 27 Feb 2026 04:05 PM (IST)
Updated Date: Fri, 27 Feb 2026 04:07 PM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਕਸਬਾ ਹਰਸਾ ਮਾਨਸਰ ਵਿਖੇ ਸਥਾਨਕ ਦੁਕਾਨਦਾਰਾਂ ਅਤੇ ਸ਼ਿਵ ਭਗਤਾਂ ਵੱਲੋਂ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸਾਲਾਨਾ ਵਿਸ਼ਾਲ ਲੰਗਰ ਲਾਇਆ ਗਿਆ। ਇਸ ਧਾਰਮਿਕ ਤੇ ਸੇਵਾ ਭਾਵ ਨਾਲ ਭਰਪੂਰ ਲੰਗਰ ਵਿੱਚ ਵੱਡੀ ਗਿਣਤੀ ਵਿੱਚ ਸ਼ਿਵ ਭਗਤਾਂ ਤੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਪ੍ਰਸਾਦ ਸਹਿਤ ਲੰਗਰ ਛਕਿਆ। ਧਾਰਮਿਕ ਰਸਮਾਂ ਤੋਂ ਉਪਰੰਤ ਸਥਾਨਕ ਦੁਕਾਨਦਾਰਾਂ ਵੱਲੋਂ ਲਗਾਏ ਗਏ ਲੰਗਰ ਵਿੱਚ ਸਾਦਾ ਤੇ ਸੁੱਚਾ ਭੋਜਨ ਤਿਆਰ ਕੀਤਾ ਗਿਆ, ਜਿਸ ਨੂੰ ਸਥਾਨਕ ਵਾਸੀਆਂ, ਰਾਹਗੀਰਾਂ ਤੇ ਦੁਕਾਨਦਾਰਾਂ ਨੇ ਬੜੇ ਪ੍ਰੇਮ ਨਾਲ ਗ੍ਰਹਿਣ ਕੀਤਾ। ਲੰਗਰ ਸੇਵਾ ਦੌਰਾਨ ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਨੇ ਵੱਧ ਚੜ੍ਹ ਕੇ ਸੇਵਾ ਨਿਭਾਈ। ਕਨਵੀਨਰਾਂ ਨੇ ਦੱਸਿਆ ਕਿ ਲੰਗਰ ਲਗਾਉਣ ਦਾ ਮੁੱਖ ਉਦੇਸ਼ ਭਗਵਾਨ ਸ਼ਿਵ ਦੇ ਭਗਤਾਂ ਅਤੇ ਸ਼ਰਧਾਲੂਆਂ ਦੀ ਨਿਸ਼ਕਾਮ ਸੇਵਾ ਕਰਨਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਏਕਤਾ, ਸਾਂਝ ਅਤੇ ਸੇਵਾ ਭਾਵਨਾ ਨੂੰ ਵਧਾਵਾ ਦਿੰਦੇ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਕਾਰਜ ਲਗਾਤਾਰ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਨੀਨਾ ਜਮਵਾਲ, ਪ੍ਰੇਮ ਆਨੰਦ, ਸੋਮ ਰਾਜ ਸੱਲੋਵਾਲ, ਬਲਜੀਤ ਸਿੰਘ ਛੰਨੀ ਨੰਦ ਸਿੰਘ, ਅਸ਼ੀਸ਼ ਆਨੰਦ, ਵਿਲੀਅਮ, ਅਰਜੁਨ ਆਨੰਦ, ਮਨੂੰ ਹਲੇੜ, ਰਾਜ ਮਾਨਸਰ, ਸ਼ਾਮਾ ਮਾਨਸਰ, ਰਮਨ ਰਾਜਪੂਤ, ਵਰਿੰਦਰ ਮੀਰਪੁਰ, ਮਿੰਟੂ ਜਮਵਾਲ, ਨਵੀਨ ਜਰਿਆਲ, ਜੌਨੀ ਰਾਣਾ, ਰਿੰਕੂ ਹਲੇੜ ਸਮੇਤ ਵੱਡੀ ਗਿਣਤੀ ਸੇਵਾਦਾਰ ਹਾਜ਼ਰ ਸਨ।