ਹੋਲਾ ਮਹੱਲਾ ਤੇ ਮਹਾਨ ਸੰਤ ਸਮੇਲਨ 4 ਨੂੰ, ਤਿਆਰੀਆਂ ਸ਼ੁਰੂ
ਹੋਲਾ ਮਹੱਲਾ ਅਤੇ ਮਹਾਨ ਸੰਤ ਸਮੇਲਨ 4 ਮਾਰਚ ਨੂੰ, ਤਿਆਰੀਆਂ ਸ਼ੁਰੂ
Publish Date: Thu, 26 Feb 2026 08:08 PM (IST)
Updated Date: Fri, 27 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਪਰਮ ਪੂਜਯ ਬ੍ਰਹਮਲੀਨ ਸਤਿਗੁਰੂ ਧੰਨ ਧੰਨ ਸ਼੍ਰੀ 108 ਸੰਤ ਬਾਬਾ ਭੋਲਾ ਗਿਰ ਜੀ ਮਹਾਰਾਜ ਜੀ ਦੇ ਡੇਰੇ ਰਾਜਪੁਰ ਕੰਢੀ ਵਿਖੇ ਹੋਲਾ ਮਹੱਲਾ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸਾਹ ਨਾਲ ਗੱਦੀ ਨਸ਼ੀਨ ਸ਼੍ਰੀ 108 ਮਹੰਤ ਰਾਮ ਗਿਰ ਜੀ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀ ਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਗੱਦੀ ਨਸ਼ੀਨ ਮਹੰਤ ਰਾਮਗਿਰ ਜੀ ਨੇ ਦੱਸਿਆ ਕਿ 3 ਮਾਰਚ ਨੂੰ ਅਖੰਡ ਪਾਠ ਸ੍ਰੀ ਸੁਖਮਨੀ ਸਾਹਿਬ ਸਵੇਰੇ 9 ਵਜੇ ਅਤੇ ਅਰਦਾਸ ਬੇਨਤੀ 11 ਵਜੇ ਸਵੇਰੇ ਅਤੇ 4 ਤਰੀਕ ਨੂੰ ਸੰਤ ਸੰਮੇਲਨ 10 ਵਜੇ ਤੋਂ ਲੈ ਕੇ 3 ਵਜੇ ਤੱਕ ਹੋਵੇਗਾ । ਇਸ ਸੰਮੇਲਨ ਵਿੱਚ ਇਲਾਕੇ ਦੇ ਮਹਾਪੁਰਸ਼ ਅਤੇ ਰਾਗੀ ਜੱਥੇ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸੱਦੇ ਹੋਏ ਰਾਗੀ ਜਥਿਆਂ ਨੂੰ ਹੀ ਟਾਈਮ ਦਿੱਤਾ ਜਾਵੇਗਾ।