ਸਤਵੀਰ ਕੌਰ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ
ਹਾਕੀ ਦੀ ਕੌਮੀ ਖਿਡਾਰਨ ਰਹੀ ਲੈਕਚਰਾਰ ਸਤਵੀਰ ਕੌਰ ਦੇ ਅਕਾਲ ਚਲਾਣੇ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ
Publish Date: Thu, 26 Feb 2026 08:07 PM (IST)
Updated Date: Fri, 27 Feb 2026 04:10 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਵਜ਼ੀਦ ਵਿਖੇ ਬਤੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ ਸੇਵਾਵਾਂ ਨਿਭਾ ਰਹੀ ਅਤੇ ਸਾਬਕਾ ਹਾਕੀ ਕੌਮੀ ਖਿਡਾਰਨ ਲੈਕਚਰਾਰ ਸਤਵੀਰ ਕੌਰ ਦੇ ਬੇਵਖਤ ਅਕਾਲ ਚਲਾਣੇ ਤੇ ਜਿਲੇ ਦੀਆਂ ਵੱਖ ਵੱਖ ਵਿਦਿਅਕ ਸਾਹਿਤਿਕ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਜਾਰੀ ਕੀਤੇ ਗਏ ਸਾਂਝੇ ਬਿਆਨ ’ਚ ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ ਦੇ ਪ੍ਰਧਾਨ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਸਿੰਡੀਕੇਟ ਮੈਂਬਰ ਡਾ. ਗੁਰਦੀਪ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪ੍ਰਿੰਸੀਪਲ ਅਮਨਦੀਪ ਸ਼ਰਮਾ, ਜਿਲਾ ਸਪੋਰਟਸ ਕੋਆਰਡੀਨੇਟਰ ਲੈਕਚਰਾਰ ਜਗਜੀਤ ਸਿੰਘ, ਜਿਲਾ ਸਪੋਰਟਸ ਕੋਆਰਡੀਨੇਟਰ ਲੁਧਿਆਣਾ ਕਲਵੀਰ ਸਿੰਘ ਮਾਨ, ਅਕਾਲੀ ਦਲ ਹੁਸ਼ਿਆਰਪੁਰ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਪ੍ਰਿੰਸੀਪਲ ਧੀਰਜ ਵਿਸ਼ਿਸ਼ਟ, ਪ੍ਰਿੰਸੀਪਲ ਸੁਲੇਦਰ ਠਾਕੁਰ, ਪ੍ਰਿੰਸੀਪਲ ਤਰਲੋਚਨ ਸਿੰਘ, ਪ੍ਰਿੰਸੀਪਲ ਜਤਿੰਦਰ ਸਿੰਘ, ਪ੍ਰਿੰਸੀਪਲ ਰਣਜੀਤ ਸਿੰਘ, ਹਾਕੀ ਕੋਚ ਓਮਾ ਜਗੀ ਸਾਬਕਾ ਡੀਐੱਸਓ ਗੁਰਦਾਸਪੁਰ, ਹਾਕੀ ਕੋਚ ਮੋਹਨ ਸਿੰਘ. ਅਰਵਿੰਦਰ ਕੌਰ ਰੋਜੀ। ਰੇਨੂ ਬਾਲਾ ਆਰਸੀਐੱਫ ਕਪੂਰਥਲਾ,ਮਧੂ ਸ਼ਰਮਾ ਤਲਵਾੜਾ,ਕੁਲਵਿੰਦਰ ਕੌਰ ਜਲੰਧਰ, ਹਰਵਿੰਦਰ ਕੌਰ ਨਵਾਂ ਸ਼ਹਿਰ, ਅਮਨਦੀਪ ਕੌਰ ਮੋਗਾ( ਸਾਰੀਆਂ ਕੌਮੀ ਹਾਕੀ ਖਿਡਾਰਨਾ) ਜੀ ਜੀ ਡੀ ਐਸ ਡੀ ਕਾਲਜ ਹਰਿਆਣਾ ਦੀ ਅਲੂਮਨੀ ਅਸੋਸੀਏਸ਼ਨ ਤੋਂ ਪ੍ਰਿੰਸੀਪਲ ਰਾਜੀਵ ਕੁਮਾਰ,ਪ੍ਰੋਫੈਸਰ ਸੁਰੇਸ਼ ਕੁਮਾਰ, ਸਕੱਤਰ ਵਰਿੰਦਰ ਸਿੰਘ ਨਿਮਾਣਾ, ਸਹਾਇਕ ਸਕੱਤਰ ਮਲਕੀਤ ਬੱਸੀ, ਗੌਰਮੈਂਟ ਟੀਚਰਸ ਯੂਨੀਅਨ ਇਕਾਈ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਚੋਟਾਲਾ, ਸਲਾਹਕਾਰ ਸਾਥੀ ਸੁਨੀਲ ਕੁਮਾਰ, ਲੈਕਚਰਾਰ ਅਮਰ ਸਿੰਘ ਵਿੱਤ ਸਕੱਤਰ ਕਮਲਦੀਪ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਸੈਨਟਰ ਸੰਦੀਪ ਸਿੰਘ ਸੀਕਰੀ, ਐਡ. ਦਿਆਲ ਪ੍ਰਤਾਪ ਸਿੰਘ ਰੰਧਾਵਾ, ਕੋਚ ਕੇਵਲ ਸਿੰਘ ਬਠਿੰਡਾ. ਜਗਦੀਪ ਸਿੰਘ ਫਤਿਹਗੜ੍ਹ ਸਾਹਿਬ ਆਦਿ ਨੇ ਕਿਹਾ ਕਿ ਲੈਕਚਰਾਰ ਸਤਵੀਰ ਕੌਰ ਦੇ ਬੇਵਕਤ ਅਕਾਲ ਚਲਾਣੇ ਨਾਲ ਪਰਿਵਾਰ ਤੇ ਵਿੱਦਿਅਕ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਲੈਕ. ਸਤਬੀਰ ਕੌਰ ਦੀ ਆਤਮਕ ਸ਼ਾਂਤੀ ਲਈ ਉਨ੍ਹਾਂ ਦੇ ਜੱਦੀ ਪਿੰਡ ਭੀਖੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਮਿਤੀ 3 ਮਾਰਚ ਨੂੰ ਬਾਅਦ ਦੁਪਹਿਰ ਪੈਣਗੇ।