ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਵਿਖੇ ਬਲਾਕ ਪੱਧਰੀ ਵਰਕਸ਼ਾਪ ਕਰਵਾਈ
ਸਕੂਲ ਆਫ ਐਮੀਨੈਂਸ ਗੜਸ਼ੰਕਰ ਵਿਖੇ ਬਲਾਕ ਪੱਧਰੀ ਵਰਕਸ਼ਾਪ ਕਰਵਾਈ
Publish Date: Thu, 26 Feb 2026 06:30 PM (IST)
Updated Date: Fri, 27 Feb 2026 04:08 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸਕੂਲ ਆਫ ਐਮੀਨੈਂਸ ਗੜਸ਼ੰਕਰ ਵਿਖੇ ਬਲਾਕ ਪੱਧਰੀ ਅਡੋਲੇਸੇਨਸ ਐਜੂਕੇਸ਼ਨ ਪ੍ਰੋਗਰਾਮ ਅਤੇ ਨੈਸ਼ਨਲ ਪਾਪੂਲੇਸ਼ਨ ਕੰਟਰੋਲ ਪ੍ਰੋਗਰਾਮ ਅਧੀਨ ਐਡਵੋਕੇਸੀ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਸੀਮਾ ਰਾਣੀ ਦੀ ਅਗਵਾਈ ਹੇਠ ਕਰਵਾਈ ਗਈ। ਵਰਕਸ਼ਾਪ ਦੌਰਾਨ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਆਪਣੇ ਵਿਚਾਰਾਂ ਨਾਲ ਅਧਿਆਪਕਾਂ ਨੂੰ ਇਸ ਸਿੱਖਿਆ ਦੇ ਮੁੱਖ ਮੁੱਦਿਆਂ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਪੂਜਾ ਗੋਗਨਾ ਏ ਐਨ ਐਮ, ਗੁਰਬਖਸ਼ ਕੌਰ ਸੰਘਾ ਅਤੇ ਮਨਵੀਰ ਕੌਰ ਖਾਲਸਾ ਕਾਲਜ, ਸਾਈਕੋਲੋਜਿਸਟ ਚਿਤਰਾ ਚੌਧਰੀ ਅਤੇ ਸ਼ਾਲੂ ਡਡਵਾਲ ਨੇ ਅਧਿਆਪਕ ਸੇਵਾ ਨਾਲ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਿਕ ਸਿਹਤ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਗੁਰਦੇਵ ਸਿੰਘ, ਡਾ. ਕੰਵਲਇੰਦਰ ਕੌਰ ਪ੍ਰਿੰਸੀਪਲ ਡੀਏਵੀ ਕਾਲਜ ਗੜਸ਼ੰਕਰ, ਵਿਜੇ ਕੁਮਾਰ ਭੱਟੀ, ਪ੍ਰੀਤੀ, ਦਲਜੀਤ ਸਿੰਘ, ਮਨਦੀਪ ਕੌਰ ਨੇ ਵੀ ਆਪਣੇ ਵਡਮੁੱਲੇ ਵਿਚਾਰਾਂ ਅਤੇ ਵਿਦਿਆਰਥੀਆਂ ਦੀ ਸਿਹਤ ਪੱਖੀ ਮਸਲਿਆਂ ਤੇ ਆਪਣੇ ਵਿਚਾਰ ਦੀ ਸਾਂਝ ਪਾਈ।