ਪਾਣੀ ਨੂੰ ਬਚਾਉਣਾ ਮਨੁੱਖੀ ਜੀਵਨ ਲਈ ਜ਼ਰੂਰੀ : ਐੱਸਐੱਮਓ ਕਰਨ ਸੈਣੀ
ਪਾਣੀ ਨੂੰ ਬਚਾਉਣਾ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ " ਐਸਐਮੳ ਕਰਨ ਸੈਣੀ "
Publish Date: Thu, 26 Feb 2026 05:30 PM (IST)
Updated Date: Fri, 27 Feb 2026 04:07 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ: ਪਾਣੀ ਇੰਨਸਾਨਾ ਲਈ ਕੁਦਰਤ ਵਲੋਂ ਬਖਸ਼ਿਆ ਇੱਕ ਵਰਦਾਨ ਹੈ ਤੇ ਪਾਣੀ ਦੀ ਬੇਵਜ੍ਹਾ ਕੀਤੀ ਜਾ ਰਹੀ ਬਰਬਾਦੀ ਨੂੰ ਰੋਕਣ ਤੇ ਇਸ ਦੇ ਮਾੜੇ ਸਿੱਟਿਆਂ ਸਬੰਧੀ ਆਮ ਜਨਤਾ ਨੂੰ ਜਾਗ੍ਰਿਤ ਕਰਨ ਲਈ ਸਮਾਜ ਸੇਵੀ ਪ੍ਰੇਮ ਪਡਵਾਲ ਨੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪਾਣੀ ਬਚਾਓ ਮਿਸ਼ਨ ਤਹਿਤ ਸਰਕਾਰੀ ਹਸਪਤਾਲ ਟਾਂਡਾ ਐਸਐਮੳ ਟਾਂਡਾ ਡਾ ਕਰਨ ਕੁਮਾਰ ਸੈਣੀ ਦੀ ਅਗਵਾਈ ਵਿੱਚ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ। ਇਸ ਮੌਕੇ ਸੰਬੋਧਨ ਕਰਦੇ ਹੋਏ ਐਸਐਮੳ ਟਾਂਡਾ ਡਾ ਕਰਨ ਸੈਣੀ ਨੇ ਕਿਹਾ ਕਿ ਪਾਣੀ ਦੀ ਲਗਾਤਾਰ ਕੀਤੀ ਜਾ ਰਹੀ ਬਰਬਾਦੀ ਕਾਰਨ ਪਾਣੀ ਦਾ ਲੈਵਲ ਜਮੀਨ ਤੋਂ ਕਾਫੀ ਹੇਠਾਂ ਚਲਾ ਗਿਆ ਹੈ ਜੋਂ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਅਕਸਰ ਕਈ ਲੋਕ ਆਪਣੇ ਘਰਾਂ ਦੀਆਂ ਟੂਟੀਆਂ ਖੁੱਲੀਆਂ ਛੱਡ ਦਿੰਦੇ ਹਨ ਜਿਸ ਕਾਰਨ ਪਾਣੀ ਦੀ ਕਾਫੀ ਬਰਬਾਦੀ ਹੋ ਜਾਂਦੀ ਹੈ। ਪਾਣੀ ਦੀ ਬਰਬਾਦੀ ਨੂੰ ਰੋਕਣ ਦਾ ਸਿਰਫ਼ ਸਰਕਾਰਾਂ ਦਾ ਫਰਜ਼ ਹੀ ਨਹੀਂ ਬਲਕਿ ਹਰ ਇਨਸਾਨ ਦਾ ਫਰਜ ਬਣਦਾ ਹੈ ਕਿ ਉਹ ਖੁਦ ਵੀ ਪਾਣੀ ਦੀ ਬਰਬਾਦੀ ਨੂੰ ਰੋਕੇ ਤੇ ਹੋਰ ਲੋਕਾਂ ਨੂੰ ਵੀ ਜਾਗ੍ਰਿਤ ਕਰੇ। ਦੁਨੀਆਂ ਦੇ ਹਰ ਜੀਵ-ਜੰਤੂ ਅਤੇ ਇਨਸਾਨੀ ਜ਼ਿੰਦਗੀ ਲਈ ਪਾਣੀ ਅਤੇ ਹਵਾ ਬਹੁਤ ਜਰੂਰੀ ਹੈ ਇਸ ਲਈ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਜ਼ਰੂਰਤ ਅਨੁਸਾਰ ਹੀ ਪਾਣੀ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਬੋਲਦਿਆਂ ਪ੍ਰੇਮ ਪਡਵਾਲ ਨੇ ਪਾਣੀ ਜਿੱਥੇ ਇੰਨਸਾਨਾਂ ਲਈ ਬਹੁਤ ਜ਼ਰੂਰੀ ਹੈ ਉੱਥੇ ਜੀਵ ਜੰਤੂਆਂ ਦਾ ਜੀਵਨ ਵੀ ਪਾਣੀ ਤੇ ਹੀ ਨਿਰਭਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਲੋਕ ਜਾਗ੍ਰਿਤ ਨਹੀਂ ਹੋਏ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਦੇ ਹਰ ਸੰਭਵ ਯਤਨ ਨਹੀਂ ਕੀਤੇ ਤਾਂ ਆਉਣ ਵਾਲੀ ਪੀੜੀ ਨੂੰ ਇਸਦੇ ਬਹੁਤ ਮਾੜੇ ਸਿੱਟੇ ਭੁਗਤਣੇ ਪੈਣਗੇ। ਇਸ ਮੌਕੇ ਡਾ. ਵਿਨੋਦ, ਡਾ. ਸ਼ਗੁਨ, ਡਾ. ਅਵਤਾਰ ਸਿੰਘ, ਡਾ. ਕਰਤਾਰ ਸਿੰਘ, ਡਾ. ਕਰਨ ਵਿਰਕ, ਡਾ. ਹਰਪ੍ਰੀਤ ਸਿੰਘ, ਡਾ. ਬਲਜੀਤ ਕੌਰ, ਡਾ. ਮੀਨਾਕਸ਼ੀ ਸੈਣੀ ਤੇ ਸਮੂਹ ਸਟਾਫ ਨੇ ਪ੍ਰਣ ਕਰਦੇ ਹੋਏ ਕਿਹਾ ਕਿ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਅਸੀਂ ਲੋਕਾਂ ਨੂੰ ਜਾਗ੍ਰਿਤ ਕਰਾਂਗੇ।