ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸ਼੍ਰੋਮਣੀ ਅਕਾਲੀ ਦਲ ਵਿੱਚ ਗਦਾਰਾਂ ਲਈ ਕੋਈ ਥਾਂ ਨਹੀਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗੜ੍ਹਸ਼ੰਕਰ ਦੇ ਨੌਂ ਸਰਕਲ ਪ੍ਰਧਾਨਾਂ ਨੂੰ ਸਨਮਾਨਿਤ ਕਰਨ ਮੌਕੇ ਕਰਵਾਏ ਸਨਮਾਨ ਸਮਾਰੋਹ ਉਪਰੰਤ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਲਖਵਿੰਦਰ ਸਿੰਘ ਲੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਵੇਂ ਲੁੱਟ ਮਚਾਈ ਹੋਈ ਹੈ, ਹਰ ਪਾਸੇ ਰਿਸ਼ਵਤਖੋਰੀ ਦਾ ਬੋਲਬਾਲਾ ਹੈ ਤੇ ‘ਆਪ’ ਸਰਕਾਰ ਨੇ ਪੰਜਾਬ ਨੂੰ ਕੰਗਾਲੀ ਦੇ ਕਕਾਰ ’ਤੇ ਖੜ੍ਹਾ ਕਰ ਦਿੱਤਾ ਹੈ। ਸਮੂਹ ਅਕਾਲੀ ਵਰਕਰ ਇਸ ਗੱਲ ਨੂੰ ਘਰ ਘਰ ਤੱਕ ਪਹੁੰਚਾਉਣ ਤਾਂ ਜੋ ਪੰਜਾਬ ਬਚ ਸਕੇ। ਜਥੇਦਾਰ ਇਕਬਾਲ ਸਿੰਘ ਖੇੜਾ ਨੇ ਹਰ ਹਾਲਤ ਵਿੱਚ ਪਾਰਟੀ ਨਾਲ ਖੜੇ ਰਹਿਣ ਦਾ ਅਹਿਦ ਕੀਤਾ। ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਿਹੜੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਸਰਕਾਰ ਸਭ ਕੁਝ ਉਸ ਦੇ ਉਲਟ ਕਰ ਰਹੀ ਹੈ। ਇਸ ਮੌਕੇ ਸਰਕਲ ਪ੍ਰਧਾਨ ਦਇਆ ਸਿੰਘ ਮੇਘੋਵਲ ਸਰਕਲ ਮਾਹਿਲਪੁਰ, ਜਸਕਮਲ ਸਿੰਘ ਲੰਬੜਦਾਰ ਸਰਕਲ ਸੈਲਾ, ਸਰਕਲ ਪੋਸੀ ਤੋਂ ਏਐੱਸ ਪਰਮਾਰ, ਸਰਕਲ ਡਘਾਮ ਤੋਂ ਮੱਖਣ ਸਿੰਘ ਮੋਇਲਾ, ਸਰਕਲ ਘਾਗੋਂ ਤੋਂ ਹਰਦੀਪ ਸਿੰਘ ਭੰਮੀਆਂ, ਸਰਕਲ ਸਮੁੰਦੜਾ ਤੋਂ ਨਿਸ਼ਾਨ ਸਿੰਘ ਸਮੁੰਦੜਾ, ਸਰਕਲ ਰੁੜਕੀ ਤੋਂ ਜਗਪਾਲ ਸਿੰਘ ਰੁੜਕੀ ਖਾਸ, ਸਰਕਲ ਬੀਤ ਤੋਂ ਜਗਦੇਵ ਸਿੰਘ ਮਣਸੋਵਾਲ, ਸਰਕਲ ਬਿਲੜੋਂ ਤੋਂ ਅਜੇ ਕੁਮਾਰ, ਜ਼ਿਲਾ ਜਥੇਬੰਦੀ ਚ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਝੋਣੋਵਾਲ। ਕੁਲਵਰਨ ਸਿੰਘ ਮੋਲਾ, ਜਸਵਿੰਦਰ ਸਿੰਘ ਲਲੀਆਂ, ਕੁਲਰਾਜ ਵੀਰ ਸਿੰਘ ਵਾਹਿਦਪੁਰ, ਦਿਲਬਾਗ ਸਿੰਘ ਰੁੜਕੀ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਕਿੰਦਾ ਢਾਡਾ, ਸੀਨੀਅਰ ਮੀਤ ਪ੍ਰਧਾਨ ਭਾਗ ਸਿੰਘ ਖੁਰਾਲੀ, ਲਖਬੀਰ ਸਿੰਘ ਕਾਲੇਵਾਲ, ਪਰਵਿੰਦਰ ਸਿੰਘ ਸੈਲਾ, ਗੁਰਨੇਕ ਸਿੰਘ ਵਾਹਿਦਪੁਰ, ਤਰਸੇਮ ਕਸਾਣਾ, ਭਜਨ ਸਿੰਘ ਭਰੋਵਾਲ, ਬਲਵੀਰ ਸਿੰਘ ਬੱਲੂ ਹਾਜੀਪੁਰ ਜਨਰਲ ਸਕੱਤਰ, ਗੁਰਪਾਲ ਸਿੰਘ ਹੇਲਰਾਂ, ਗੁਰਮੇਲ ਸਿੰਘ ਸੈਲਾ, ਐਡਵੋਕੇਟ ਮਨਜੀਤ ਸਿੰਘ ਮਜਾਰਾ ਡੀਗਰੀਆਂ, ਜਨ. ਸਕੱਤਰ ਕੁਲਵਰਨ ਸਿੰਘ ਪੀਟੀਆਈ ਅਤੇ ਸੁਖਬੀਰ ਸਿੰਘ ਡਘਾਮ, ਸਰੂਪ ਸਿੰਘ ਹੇਲਰਾਂ, ਕੁਲਵਿੰਦਰ ਸਿੰਘ ਫਤਿਹਪੁਰ ਕਲਾਂ, ਰਵੀ ਸਿੰਘ ਸੰਘਾ ਸਿੰਬਲੀ, ਇੰਦਰਜੀਤ ਸਿੰਘ ਸਲੇਮਪੁਰ, ਬਲਕਾਰ ਸਿੰਘ ਸਕਰੂਲੀ, ਕੁਲਜਿੰਦਰ ਸਿੰਘ ਸ਼ਮੀ ਸਲੇਮਪੁਰ, ਗੁਰਵਿੰਦਰ ਸਿੰਘ ਢਿੱਲੋਂ, ਕੁਲਬੀਰ ਸਿੰਘ ਡੋਗਰਪੁਰ। ਕੁਲਦੀਪ ਸਿੰਘ ਬੈਂਸ ਨੰਗਲ ਕਲਾਂ, ਪਰਸ਼ੋਤਮ ਸਿੰਘ ਟੂਟੋਮੁਜ਼ਾਰਾ, ਦਿਆਲ ਸਿੰਘ ਦੁਗਰੀ, ਸੁਖਵਿੰਦਰ ਸਿੰਘ ਗਿੱਲ ਪੱਦੀ ਸੂਰਾ ਸਿੰਘ, ਨਿਰਵੈਰ ਸਿੰਘ ਭਾਰਟਾ, ਸੁਖਬੀਰ ਸਿੰਘ ਭੰਮੀਆਂ, ਡਾ. ਦਲਜੀਤ ਸਿੰਘ ਚਾਹਲਪੁਰ ਮੈਂਬਰ ਵਰਕਿੰਗ ਕਮੇਟੀ, ਬਲਵਿੰਦਰ ਸਿੰਘ ਖਾਬੜਾ, ਮੇਜਰ ਸਿੰਘ ਸੈਲਾ, ਸਰਬਜੀਤ ਸਿੰਘ ਸਹੋਤਾ, ਇੰਦਰਜੀਤ ਸਿੰਘ ਗੋਂਦਪੁਰ, ਸੁਖਵਿੰਦਰ ਸਿੰਘ ਢਾਡਾ, ਗਗਨਦੀਪ ਸਿੰਘ ਢਾਡਾ ਕਲਾ, ਤਜਿੰਦਰ ਸਿੰਘ ਗਿੱਲ ,ਪਰਮਿੰਦਰ ਸਿੰਘ ਪੰਡੋਰੀ, ਮਹਿੰਦਰ ਸਿੰਘ ਚਾਹਲਪੁਰ, ਬੀਬੀ ਬਲਜੀਤ ਕੌਰ ਮੋਲਾ, ਮਨਪ੍ਰੀਤ ਸਿੰਘ ਰੋਕੀ ਸੀਨੀਅਰ ਆਗੂ, ਗੁਰਮੁਖ ਸਿੰਘ ,ਬਲਵਿਦਰ ਸਿੰਘ ਮਾਹਲਪੁਰੀ, ਜਥੇਦਾਰ ਸੁਖਵਿੰਦਰ ਸਿੰਘ ਮੋਲਾ, ਸੁਖਵਿੰਦਰ ਸਿੰਘ ਰੁੜਕੀ ਖਾਸ, ਧਰਮਿੰਦਰ ਕੁਮਾਰ ਬਿੱਲਾ, ਸੁਰਿੰਦਰ ਪਾਲ ਗੁਰੂ ਨਾਨਕ ਹੈਡਲੂਮ, ਰਵੀ ਰਲ ਆਦਿ ਹਾਜ਼ਰ ਸਨ।