ਮੁਫ਼ਤ ਡੈਂਟਲ ਚੈੱਕਅਪ ਕੈਂਪ ਦੌਰਾਨ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ
ਸਨਾਤਨ ਧਰਮ ਕਾਲਜ ‘ਚ ਐਨਐਸਐਸ ਕੈਂਪ ਦੌਰਾਨ ਮੁਫ਼ਤ ਡੈਂਟਲ ਚੈਕਅਪ ਕੈਂਪ, ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ
Publish Date: Thu, 26 Feb 2026 05:25 PM (IST)
Updated Date: Fri, 27 Feb 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ’ਚ ਚੱਲ ਰਹੇ 7 ਦਿਨਾਂ ਐੱਨਐੱਸਐੱਸ ਕੈਂਪ ਦੇ ਚੌਥੇ ਦਿਨ ਵਿਦਿਆਰਥੀਆਂ ਲਈ ਮੁਫ਼ਤ ਡੈਂਟਲ ਚੈਕਅਪ ਕੈਂਪ ਲਾਇਆ ਗਿਆ, ਜਿਸ ਦੌਰਾਨ ਦੰਦਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਮੂੰਹ ਦੀ ਸਫ਼ਾਈ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਪਰਮਵੀਰ ਸਿੰਘ ਦੀ ਨਿਗਰਾਨੀ ਹੇਠ ਲਾਏ ਗਏ ਇਸ ਕੈਂਪ ’ਚ ਡਾ. ਅਵਨੀਸ਼ ਓਹਰੀ ਨੇ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਤੇ ਓਰਲ ਹਾਇਜੀਨ (ਮੂੰਹ ਦੀ ਸਫ਼ਾਈ) ਦੀ ਮਹੱਤਤਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਹਰਜੋਤ ਕੌਰ ਤੇ ਡਾ. ਗੁਰਚਰਨ ਸਿੰਘ ਦੀ ਅਗਵਾਈ ਹੇਠ ਦਿਨ ਦੀ ਸ਼ੁਰੂਆਤ ਯੋਗ ਸੈਸ਼ਨ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਾਲਜ ਕੈਂਪਸ ’ਚ ਸਫ਼ਾਈ ਮੁਹਿੰਮ ਚਲਾ ਕੇ ਵਾਤਾਵਰਣ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਕਾਲਜ ਦੇ ਵਣਜ ਵਿਭਾਗ ਦੀ ਮੁਖੀ ਡਾ. ਮਨਜੀਤ ਕੌਰ ਨੇ “ਮਾਨਸਿਕ ਸਿਹਤ ਅਤੇ ਤਣਾਅ ਪ੍ਰਬੰਧਨ” ਵਿਸ਼ੇ ’ਤੇ ਭਾਸ਼ਣ ਦਿੰਦਿਆਂ ਵਿਦਿਆਰਥੀਆਂ ਨੂੰ ਤਣਾਅ ਤੋਂ ਨਜਾਤ ਪਾਉਣ ਅਤੇ ਮਨੁੱਖੀ ਸਿਹਤ ਸੰਭਾਲਣ ਲਈ ਅਹਿਮ ਸੁਝਾਅ ਦਿੱਤੇ। ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ “ਆਰਟ ਫਿਊਜ਼ਨ” ਵਰਕਸ਼ਾਪ ਕਰਵਾਈ ਗਈ, ਜਿਸ ਨਾਲ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹ ਮਿਲਿਆ। ਕੈਂਪ ਦੌਰਾਨ “ਨਸ਼ਾ ਵਿਰੋਧੀ” ਵਿਸ਼ੇ ‘ਤੇ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ। ਇਸ ਤੋਂ ਇਲਾਵਾ ਪ੍ਰੋ. ਪੀਯੂਸ਼ ਮਿਸ਼ਰਾ ਦੀ ਅਗਵਾਈ ਹੇਠ ਬੈਡਮਿੰਟਨ ਮੈਚ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰੋ. ਡਿੰਪਲ, ਡਾ. ਦੀਪਿਕਾ ਥਾਲੀਆ, ਪ੍ਰੋ. ਜੋਤੀ ਬਾਲਾ, ਪ੍ਰੋ. ਨੇਹਾ, ਡਾ. ਸਚਿਨ, ਪ੍ਰੋ. ਈਸ਼ਾ, ਪ੍ਰੋ. ਪ੍ਰਭਕਿਰਨ, ਪ੍ਰੋ. ਕੇਸ਼ਵ, ਡਾ. ਈਸ਼ਾ ਅਤੇ ਪ੍ਰੋ. ਸਹਿਜਪ੍ਰੀਤ ਕੌਰ ਸਮੇਤ ਹੋਰ ਅਧਿਆਪਕ ਮੌਜੂਦ ਸਨ।