ਚੱਕ ਗੁਰੂ ਵਿਖੇ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ
ਚੱਕ ਗੁਰੂ ਵਿਖੇ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ
Publish Date: Thu, 26 Feb 2026 04:43 PM (IST)
Updated Date: Fri, 27 Feb 2026 04:04 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਪਿੰਡ ਚੱਕ ਗੁਰੂ ਵਿਖੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚੌਥਾ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਆਰੰਭ ਹੋ ਗਿਆ ਜਿਸ ਵਿੱਚ ਵੱਖ ਵੱਖ ਨਾਮੀ ਫੁੱਟਬਾਲ ਟੀਮਾਂ ਦੇ ਬੜੇ ਹੀ ਰੌਚਕ ਮੁਕਾਬਲੇ ਹੋਏ। ਟੂਰਨਾਮੈਂਟ ਦਾ ਉਦਘਾਟਨ ਭੁਪਿੰਦਰ ਸਿੰਘ ਭੱਠਲ ਸਪੇਨ ਵਲੋਂ ਕੀਤਾ ਗਿਆ। ਉਦਘਾਟਨੀ ਮੈਚ ਪਿੰਡ ਬਕਾਪੁਰ ਅਤੇ ਗੁਲਪੁਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਬਕਾਪੁਰ ਦੀ ਟੀਮ 3-1 ਦੇ ਮੁਕਾਬਲੇ ਜੇਤੂ ਰਹੀ। ਇਸ ਤੋਂ ਇਲਾਵਾ ਪਿੰਡ ਗੜੀ ਕਾਨੂੰਗੋ ਦੀ ਟੀਮ ਨੇ ਝਿੰਗੜਾਂ, ਚੂਹੜਪੁਰ ਨੇ ਘਾਗੋ ਰੋੜਾਂਵਾਲੀ ਅਤੇ ਬਘੌਰਾਂ ਦੀ ਟੀਮ ਨੇ ਕਰਾਵਰ ਨੂੰ ਹਰਾ ਕੇ ਜਿੱਤਾਂ ਦਰਜ ਕੀਤੀਆਂ। ਇਸ ਮੌਕੇ ਭੁਪਿੰਦਰ ਸਿੰਘ ਭੱਠਲ,ਰਸ਼ਪਾਲ ਸਿੰਘ ਰੱਕੜ, ਪ੍ਰਦੀਪ ਸਿੰਘ ਦੀਪਾ ਗਿੱਲ, ਸਿਮਰਪ੍ਰੀਤ ਸਿੰਘ, ਸੂਬੇਦਾਰ ਜਗਤਾਰ ਸਿੰਘ ਭੱਠਲ, ਕੈਪਟਨ ਅਮਰਜੀਤ ਸਿੰਘ ਭੱਠਲ, ਰਾਮ ਤੀਰਥ ਸਿੰਘ ਬਿੱਲਾ, ਸਰਬਜੀਤ ਸਿੰਘ ਬਿੱਟੂ, ਨਿਖਲ ਕੁਮਾਰ, ਹੈਪੀ, ਗੌਰਵ ਕੁਮਾਰ, ਲਾਲ ਗੰਗੜ,ਬਲਵਿੰਦਰ ਸਿੰਘ ਮੋਟੂ, ਹਰਮਨਜੋਤ ਸਿੰਘ ਰੱਕੜ,ਅਰਸ਼ਦੀਪ ਸਿੰਘ,ਮੱਖਣ ਸਿੰਘ, ਬਹਾਦਰ ਸਿੰਘ, ਮਨਵੀਰ ਸਿੰਘ ਮੰਨਾ,ਸੋਮਨਾਥ, ਨਰਿੰਦਰ ਸਿੰਘ,ਜੋਗਾ ਸਿੰਘ ਅਮਨਦੀਪ ਸਿੰਘ, ਜਸਪ੍ਰੀਤ ਸਿੰਘ, ਜਗਤਾਰ ਸਿੰਘ ਗਿੱਲ ਸ਼ਨੀ ਕੁਮਾਰ,ਜੋਗਾ ਸਿੰਘ, ਕਰਨੈਲ ਸਿੰਘ, ਰੇਸ਼ਮ ਸਿੰਘ ਰੱਕੜ ਅਮਰਜੀਤ ਸਿੰਘ ਯੂ.ਕੇ ਨਾਜ਼ਰਪੁਰ, ਸੁਖਰਾਜ ਸਿੰਘ ਭੱਠਲ, ਤਰਨਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।