ਓਵਰਲੋਡ ਟਿੱਪਰ ਨੇ ਸਾਬਕਾ ਸਰਪੰਚ ਨੂੰ ਦਰੜਿਆ, ਮੌਕੇ ’ਤੇ ਹੋਈ ਮੌਤ
ਸ਼ਾਹਪੁਰ ਘਾਟੇ ਨਜ਼ਦੀਕ ਉਵਰਲੋਡ ਟਿੱਪਰ ਨੇ ਸਾਬਕਾ ਸਰਪੰਚ ਨੂੰ ਦਰੜਿਆ, ਮੌਕੇ ’ਤੇ ਹੋਈ ਮੌਤ
Publish Date: Thu, 26 Feb 2026 04:34 PM (IST)
Updated Date: Fri, 27 Feb 2026 04:04 AM (IST)

ਡਰਾਈਵਰ ਨੂੰ ਕੀਤਾ ਕਾਬੂ ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਬੀਣੇਵਾਲ ਬੀਤ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਸੜਕ ਨਿੱਤ ਦਿਨ ਵਾਪਰ ਰਹੇ ਹਾਦਸਿਆਂ ਕਾਰਨ ਖੂਨੀ ਸੜਕ ਬਣਦੀ ਜਾ ਰਹੀ ਹੈ। ਲੰਘੀ ਦੇਰ ਸ਼ਾਮ ਇੱਕ ਓਵਰਲੋਡ ਟਿੱਪਰ ਨੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਪਿਛੋਂ ਟੱਕਰ ਮਾਰੀ, ਜਿਸ ਨਾਲ ਸਾਬਕਾ ਸਰਪੰਚ ਅਚੱਲਪੁਰ ਦੀ ਟਿੱਪਰ ਥੱਲੇ ਆਉਣ ਕਰ ਕੇ ਮੌਤ ਹੋ ਗਈ। ਮੌਕੇ ’ਤੇ ਗੜ੍ਹਸ਼ੰਕਰ ਪੁਲਿਸ ਨੇ ਪਹੁੰਚ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਤੇ ਕੁਲਦੀਪ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਹਰਮਾ ਥਾਣਾ ਗੜ੍ਹਸ਼ੰਕਰ (41) ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹਾ। ਉਹ ਆਪਣੇ ਦੋਸਤ ਚੂਹੜ ਸਿੰਘ ਪੁੱਤਰ ਭਗਤ ਰਾਮ ਵਾਸੀ ਅਚੱਲਪੁਰ ਥਾਣਾ ਗੜ੍ਹਸ਼ੰਕਰ ਚੂਹੜ ਸਿੰਘ ਦੇ ਮੋਟਰਸਾਈਕਲ ਮਾਰਕਾ ਹੀਰੋ ਐੱਚਐੱਫ ਡੀਲਕਸ ਨੰਬਰੀ ਪੀ.ਬੀ 24 ਸੀ 8842 ’ਤੇ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਤੋਂ ਫਾਰਗ ਹੋ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਸੀ। ਮੋਟਰਸਾਈਕਲ ਨੂੰ ਚੂਹੜ ਸਿੰਘ ਚਲਾ ਰਿਹਾ ਸੀ. ਜਦ ਉਹ ਵਕਤ ਕਰੀਬ 6.30 ਸ਼ਾਮ ਸਾਹਪੁਰ ਘਾਟਾ ਨਜ਼ਦੀਕ ਮੰਦਰ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਦੇ ਪਿੱਛੇ ਇੱਕ 10 ਟਾਇਰਾਂ ਟਿੱਪਰ ਅਵਤਾਰ ਟਰਾਂਸਪੋਰਟ ਕੰਪਨੀ ਦਾ ਨੰਬਰੀ ਪੀਬੀ 10 ਐੱਚਜੀ 9295, ਜਿਸ ਦਾ ਡਰਾਈਵਰ ਟਿੱਪਰ ਨੂੰ ਬੜੀ ਤੇਜ਼ੀ ਨਾਲ ਚਲਾਉਦੇ ਹੋਏ ਆ ਰਿਹਾ ਸੀ, ਜਿਸ ਨੇ ਟਿੱਪਰ ਉਨ੍ਹਾਂ ਦੀ ਸਾਈਡ ਦਬਾਉਦੇ ਹੋਏ ਉਨ੍ਹਾਂ ’ਚ ਮਾਰਿਆ ਤੇ ਉਸ ਨੇ ਆਪਣਾ ਟਿੱਪਰ ਦਾ ਖੱਬੀ ਸਾਈਡ ਦਾ ਕੱਟ ਮਾਰ ਕੇ ਉਨ੍ਹਾਂ ਨੂੰ ਸੁੱਟ ਦਿੱਤਾ ਤੇ ਟਿੱਪਰ ਦੇ ਅਗਲੇ ਤੋ ਪਿਛਲੇ ਟਾਇਰ ਉਨ੍ਹਾਂ ’ਤੇ ਚਾੜ੍ਹ ਦਿੱਤੇ। ਉਹ ਇੱਕ ਸਾਈਡ ਨੂੰ ਡਿੱਗ ਗਿਆ ਤੇ ਚੂਹੜ ਸਿੰਘ ਦੇ ਸਿਰ ’ਤੇ ਟਿੱਪਰ ਦੇ ਟਾਇਰ ਚਾੜ੍ਹ ਦਿੱਤੇ। ਚੂਹੜ ਸਿੰਘ ਟਿੱਪਰ ਦੇ ਟਾਇਰਾਂ ਹੇਠ ਆ ਗਿਆ, ਜਿਸ ਦਾ ਸਿਰ ਬੁਰੀ ਤਰ੍ਹਾ ਕੁਚਲਿਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਰੌਲਾ ਪਾਉਣ ’ਤੇ ਉਕਤ ਟਿੱਪਰ ਡਰਾਈਵਰ ਮੌਕੇ ਤੋਂ ਟਿੱਪਰ ਭਜਾ ਕੇ ਲੈ ਗਿਆ, ਜਿਸ ਨੂੰ ਅੱਗੇ ਜਾ ਕੇ ਲੋਕਾਂ ਨੇ ਰੋਕ ਲਿਆ ਤਾਂ ਟਿੱਪਰ ਡਰਾਈਵਰ ਨੇ ਆਪਣਾ ਨਾਂ ਇੰਦਰਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਮਕਾਨ ਨੰਬਰ 771 ਬਲਾਕ ਬੀ 8 ਗਲੀ ਨੰ. 2 ਅਬੋਹਰ ਥਾਣਾ ਸਿਟੀ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਦੱਸਿਆ, ਜੋ ਉਕਤ ਟਿੱਪਰ ਨੰਬਰੀ ਦਾ ਮਾਲਕ ਗਗਨਦੀਪ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਪੁਆਦ ਥਾਣਾ ਮਾਛੀਵਾੜਾ, ਜ਼ਿਲ੍ਹਾ ਲੁਧਿਆਣਾ ਹੈ, ਜੋ ਹਿਮਾਚਲ ਤੋਂ ਆਪਣੀ ਅਵਤਾਰ ਟਰਾਸਪੋਰਟ ਕੰਪਨੀ ਨਾਂ ਦੇ ਟਿੱਪਰਾਂ ਤੋਂ ਗੱਟਕਾ ਤੇ ਬੱਜਰੀ ਦੀ ਢੋਆ ਢੁਆਈ ਕਰਵਾਉਦਾ ਹੈ। ਡਰਾਈਵਰ ਇੰਦਰਜੀਤ ਸਿੰਘ ਨੇ ਆਪਣਾ ਟਰੱਕ ਤੇਜ਼ ਰਫਤਾਰ ’ਚ ਲਿਆ ਕੇ ਜਾਣ-ਬੁੱਝ ਕੇ ਮੋਟਰਸਾਈਕਲ ’ਚ ਮਾਰ ਕੇ ਟਰੱਕ ਦੇ ਖੱਬੇ ਸਾਈਡ ਦੇ ਪਿਛਲੇ ਟਾਇਰ ਉੱਪਰ ਚਾੜ੍ਹ ਦਿੱਤੇ। ਇਸ ਹਾਦਸੇ ਤੋਂ ਬਾਅਦ ਇਲਾਕੇ ਅੰਦਰ ਟਿੱਪਰਾਂ ਖਿਲਾਫ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ। ਬਾਕਸ-- ਕੀ ਕਿਹਾ ਡੀਐੱਸਪੀ ਗੜ੍ਹਸ਼ੰਕਰ ਨੇ? ਇਸ ਸਬੰਧੀ ਡੀਐੱਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਐਕਸੀਡੈਂਟ ’ਚ ਸਰਪੰਚ ਚੂਹੜ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਤੇ ਟਿੱਪਰ ਚਾਲਕ ਇੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ। ਦੋਸ਼ੀ ਖਿਲਾਫ ਧਾਰਾ 105 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਰਖਵਾ ਦਿੱਤੀ ਗਈ ਹੈ ਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।