ਸੁਦਰਸ਼ਨ ਧੀਰ ਨੇ ਬਾਬਾ ਸੋਢਲ ਮੰਦਰ ਵਿਖੇ ਮੱਥਾ ਟੇਕਿਆ
ਸੁਦਰਸ਼ਨ ਧੀਰ ਨੇ ਬਾਬਾ ਸੋਢਲ ਮੰਦਰ ਵਿਖੇ ਮੱਥਾ ਟੇਕਿਆ, ਲਿਆ ਅਸ਼ੀਰਵਾਦ
Publish Date: Tue, 24 Feb 2026 05:58 PM (IST)
Updated Date: Wed, 25 Feb 2026 04:07 AM (IST)
ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਾਬਕਾ ਕੌਂਸਲਰ ਅਤੇ ਪੰਜਾਬ ਫੋਰੈਸਟ ਗੋਲਡਸਮਿਥ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਸੁਦਰਸ਼ਨ ਧੀਰ ਨੇ ਜਲੰਧਰ ਸਥਿਤ ਪ੍ਰਸਿੱਧ ਪ੍ਰਾਚੀਨ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਦੇ ਪੰਡਿਤ ਕਮਲੇਸ਼ ਸ਼ਰਮਾ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਹਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੁਦਰਸ਼ਨ ਧੀਰ ਨੇ ਦੱਸਿਆ ਕਿ ਬਾਬਾ ਸੋਢਲ ਦੇ ਆਸ਼ੀਰਵਾਦ ਨਾਲ ਸਾਲ 1971 ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਕਸਤੂਰੀ ਲਾਲ ਕਪੂਰ, ਮਨੋਹਰ ਧੀਰ, ਰਾਜਨ ਰੱਤੀ, ਸੁਰਿੰਦਰ ਸ਼ਰਮਾ ਆਦਿ ਨੇ ਮਿਲ ਕੇ ਕਾਰ ਸੇਵਾ ਸ਼ੁਰੂ ਕੀਤੀ ਸੀ ਅਤੇ ਬਾਬਾ ਜੀ ਦੀ ਮੂਰਤੀ ਦੀ ਸਥਾਪਨਾ ਵਿੱਚ ਆਪਣਾ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਸਥਾਨ ’ਤੇ ਆ ਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਬਾਬਾ ਜੀ ਦੇ ਆਸ਼ੀਰਵਾਦ ਨਾਲ ਹੀ ਉਹ ਆਪਣੇ ਪਰਿਵਾਰ ਸਮੇਤ ਸਮਾਜ ਅਤੇ ਲੱਖਾਂ ਭਗਤਾਂ ਦੀ ਸੇਵਾ ਕਰਨ ਯੋਗ ਬਣੇ ਹਨ। ਇਸ ਮੌਕੇ ਹੋਰ ਭਗਤ ਵੀ ਹਾਜ਼ਰ ਸਨ।