ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਮੁਹਿੰਮ ਸਬੰਧੀ ਮੀਟਿੰਗ
ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਮੁਹਿੰਮ ਸੰਬੰਧੀ ਅਹਿਮ ਬੈਠਕ ਕਰਵਾਈ
Publish Date: Tue, 24 Feb 2026 05:26 PM (IST)
Updated Date: Wed, 25 Feb 2026 04:05 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਭਾਜਪਾ ਦੇ ਸਥਾਨਕ ਜ਼ਿਲ੍ਹਾ ਦਫ਼ਤਰ ਵਿੱਚ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਦੀ ਪ੍ਰਧਾਨਗੀ ਹੇਠ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਮਹਾਅਭਿਆਨ ਦੀ ਸਫ਼ਲਤਾ ਲਈ ਜ਼ਿਲ੍ਹਾ ਪੱਧਰੀ ਯੋਜਨਾ ਬੈਠਕ ਕਰਵਾਈ ਗਈ। ਬੈਠਕ ਵਿੱਚ ਮੁੱਖ ਬੁਲਾਰੇ ਤੇ ਖੇਤਰੀ ਇੰਚਾਰਜ ਰਾਕੇਸ਼ ਰਾਠੌਰ ਅਤੇ ਮੁਹਿੰਮ ਦੇ ਪ੍ਰਦੇਸ਼ ਸਹਿ-ਪ੍ਰਭਾਰੀ ਰਾਕੇਸ਼ ਗੁਪਤਾ ਤੋਂ ਇਲਾਵਾ ਜ਼ਿਲ੍ਹਾ ਅਤੇ ਸਥਾਨਕ ਅਹੁੱਦੇਦਾਰ, ਮੰਡਲ ਪ੍ਰਧਾਨ ਅਤੇ ਮੁਹਿੰਮ ਲਈ ਬਣਾਈ ਗਈ ਟੀਮ ਦੇ ਮੈਂਬਰ ਹਾਜ਼ਰ ਰਹੇ। ਬੈਠਕ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਰਾਕੇਸ਼ ਰਾਠੌਰ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਇ ਦੇ ਮਾਨਵਵਾਦ ਅਤੇ ਅੰਤੋਦਿਆ ਦੇ ਸਿਧਾਂਤ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੀ ਮੂਲ ਨੀਂਹ ਹਨ। ਇਹ ਸਿਖਲਾਈ ਮੁਹਿੰਮ ਸਿਰਫ਼ ਸੰਗਠਨਾਤਮਕ ਪ੍ਰੋਗਰਾਮ ਨਹੀਂ, ਸਗੋਂ ਵਿਚਾਰਧਾਰਕ ਮਜ਼ਬੂਤੀ ਦੀ ਵੱਡੀ ਮੁਹਿੰਮ ਹੈ, ਜਿਸ ਰਾਹੀਂ ਹਰ ਕਾਰਕੁੰਨ ਵਿੱਚ ‘ਰਾਸ਼ਟਰ ਪਹਿਲਾਂ’ ਦੀ ਭਾਵਨਾ ਮਜ਼ਬੂਤ ਕੀਤੀ ਜਾਵੇਗੀ। ਮੁਹਿੰਮ ਦੇ ਪ੍ਰਦੇਸ਼ ਸਹਿ-ਪ੍ਰਭਾਰੀ ਰਾਕੇਸ਼ ਗੁਪਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਵਿਚਾਰਧਾਰਾ-ਆਧਾਰਿਤ ਸੰਗਠਨ ਹੈ, ਜਿਸ ਦੀ ਅਸਲ ਤਾਕਤ ਉਸਦਾ ਕਾਰਕੁੰਨ ਹੈ। ਇਸ ਸਿਖਲਾਈ ਰਾਹੀਂ ਕਾਰਕੁੰਨਾਂ ਨੂੰ ਨੀਤੀਆਂ, ਸਿਧਾਂਤਾਂ, ਸੰਗਠਨਾਤਮਿਕ ਢਾਂਚੇ ਅਤੇ ਜਨਸੇਵਾ ਦੇ ਸੰਸਕਾਰਾਂ ਨਾਲ ਜੋੜਿਆ ਜਾਵੇਗਾ, ਤਾਂ ਜੋ ਉਹ ਸਰਕਾਰ ਦੀਆਂ ਯੋਜਨਾਵਾਂ ਅਤੇ ਪਾਰਟੀ ਦੀ ਸੋਚ ਨੂੰ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾ ਸਕਣ। ਇਹ ਮੁਹਿੰਮ 7 ਮਾਰਚ ਤੋਂ 14 ਅਪ੍ਰੈਲ ਤੱਕ ਹਰ ਮੰਡਲ ਵਿੱਚ ਚਲਾਈ ਜਾਵੇਗੀ। ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਨੇ ਕਿਹਾ ਕਿ ਇਹ ਸਿਖਲਾਈ ਮੰਡਲ ਪੱਧਰ ਤੱਕ ਕਰਵਾਇਆ ਜਾਵੇਗਾ, ਜਿਸ ਦਾ ਮਕਸਦ ਵਿਚਾਰਧਾਰਕ ਤੌਰ ’ਤੇ ਦ੍ਰਿੜ੍ਹ, ਸੰਗਠਨਾਤਮਿਕ ਤੌਰ ’ਤੇ ਸਮਰੱਥ ਤੇ ਸਮਾਜ ਸੇਵਾ ਲਈ ਸਮਰਪਿਤ ਕਾਰਕੁੰਨ ਤਿਆਰ ਕਰਨਾ ਹੈ। ਭਾਰਤੀ ਜਨਤਾ ਪਾਰਟੀ ਪੰਡਿਤ ਦੀਨਦਿਆਲ ਉਪਾਧਿਆਇ ਦੇ ਵਿਚਾਰਾਂ ਨੂੰ ਜਨ-ਜਨ ਤੱਕ ਪਹੁੰਚਾ ਕੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਮੌਕੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ, ਸੀਨੀਅਰ ਆਗੂ ਸ਼ੰਭੂ ਨਾਥ ਭਾਰਤੀ, ਸੁਸ਼ੀਲ ਕੁਮਾਰ ਪਿੰਕੀ, ਵਿਕਾਸ ਮਨਕੋਟੀਆ, ਰਘੂਨਾਥ ਸਿੰਘ ਰਾਣਾ ਦਸੂਹਾ, ਮੰਡਲ ਪ੍ਰਧਾਨ ਸ਼ੰਮੀ ਵਸ਼ਿਸ਼ਟ, ਕੁਲਤਾਰ ਸਿੰਘ ਹੈਪੀ, ਮਨੋਜ ਕੁਮਾਰ, ਕਰਨ ਸਿੰਘ, ਚਰਨਜੀਤ ਸਿੰਘ, ਅਨਿਲ ਸ਼ਰਮਾ ਸਿੰਘਪੁਰਾ, ਜ਼ਿਲ੍ਹਾ ਮੀਤ-ਪ੍ਰਧਾਨ ਅਨੂਪ ਭੱਟੀ, ਸਰਪੰਚ ਰਵੀ ਮਨਹਾਸ, ਸੰਮਤੀ ਮੈਂਬਰ ਰਮੇਸ਼ ਚੰਦ, ਰਾਜੇਸ਼ ਵਰਮਾ, ਸੋਹਣ ਸਿੰਘ ਸੋਨੂੰ ਆਦਿ ਹਾਜ਼ਰ ਰਹੇ।