ਪਿੰਡ ਜਲੋਟਾ ’ਚ ਮਨਾਇਆ ਜਲ ਅਰਪਣ ਦਿਵਸ
ਪਿੰਡ ਜਲੋਟਾ 'ਚ ਮਨਾਇਆ ਜਲ ਅਰਪਣ ਦਿਵਸ
Publish Date: Tue, 24 Feb 2026 05:24 PM (IST)
Updated Date: Wed, 25 Feb 2026 04:05 AM (IST)

ਪਾਣੀ ਦੀ ਬਚਤ ਤੇ ਸੁਚੱਜੀ ਵਰਤੋਂ ਬਾਰੇ ਦਿੱਤਾ ਸੰਦੇਸ਼ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪਿੰਡ ਜਲੋਟਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਲ ਅਰਪਣ ਦਿਵਸ ਮਨਾਇਆ ਗਿਆ, ਜਿਸ ਦੌਰਾਨ ਪਿੰਡ ਵਾਸੀਆਂ ਨੂੰ ਪਾਣੀ ਦੀ ਬਚਤ, ਸਹੀ ਵਰਤੋਂ ਅਤੇ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਹਰਿੰਦਰ ਸਿੰਘ, ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਦੌਰਾਨ ਦੱਸਿਆ ਗਿਆ ਕਿ ਜਲ ਸਪਲਾਈ ਸਕੀਮ ਜਲੋਟਾ ਨੂੰ ਕਮੇਟੀ ਵੱਲੋਂ ਬਹੁਤ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਕਮੇਟੀ ਦੇ ਮੈਂਬਰ ਤਨ-ਮਨ ਨਾਲ ਸਕੀਮ ਦੀ ਦੇਖਭਾਲ ਕਰ ਰਹੇ ਹਨ ਅਤੇ ਪਿੰਡ ਵਾਸੀਆਂ ਨੂੰ ਸ਼ੁਧ ਅਤੇ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਜਸਪਾਲ ਸਿੰਘ (ਐਕਸ ਐੱਮਓ) ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸੰਭਾਲ ਅਤੇ ਬਚਤ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਪਾਣੀ ਦੀ ਬੇਕਾਰ ਬਰਬਾਦੀ ਰੋਕੀ ਜਾਵੇ ਅਤੇ ਸਿਹਤਮੰਦ ਜੀਵਨ ਲਈ ਸ਼ੁਧ ਪਾਣੀ ਦੀ ਮਹੱਤਤਾ ਨੂੰ ਸਮਝਿਆ ਜਾਵੇ। ਇਸ ਮੌਕੇ ਹਰਬੀਰ ਸਿੰਘ (ਸੀਡੀਐੱਸ), ਅੰਜੂ ਸ਼ਰਮਾ (ਆਈਈਸੀ), ਪੰਪ ਆਪ੍ਰੇਟਰ ਭੁਪਿੰਦਰ ਸਿੰਘ, ਪੰਚਾਇਤ ਮੈਂਬਰ, ਪਿੰਡ ਦੇ ਬਜ਼ੁਰਗ ਤੇ ਔਰਤਾਂ ਵੀ ਮੌਜੂਦ ਸਨ। ਚੇਅਰਮੈਨ ਜੀਪੀਡਬਲਿਯੂਐੱਸਸੀ ਵੱਲੋਂ ਸਰਕਾਰ ਦਾ ਪਿੰਡ ਵਿੱਚ ਜਲ ਸਪਲਾਈ ਸਕੀਮ ਬਣਾਉਣ ਲਈ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਵਿੱਚ ਸ਼ਾਮਲ ਹੋਏ ਸਭ ਲੋਕਾਂ ਦਾ ਧੰਨਵਾਦ ਕੀਤਾ ਗਿਆ।