30 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਵਿਖੇ 30 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
Publish Date: Tue, 24 Feb 2026 05:08 PM (IST)
Updated Date: Wed, 25 Feb 2026 04:04 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਹੁਸ਼ਿਆਰਪੁਰ ਵਿਖੇ ਯੰਗ ਖ਼ਾਲਸਾ ਗਰੁੱਪ ਵੱਲੋਂ 30 ਲੋੜਵੰਦ ਤੇ ਬੇਸਹਾਰਾ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਗਰੁੱਪ ਦੇ ਪ੍ਰਧਾਨ ਜਗਜੀਤ ਸਿੰਘ ਬੱਤਰਾ ਨੇ ਦੱਸਿਆ ਕਿ ਯੰਗ ਖ਼ਾਲਸਾ ਗਰੁੱਪ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸਮਾਜ ਸੇਵਾ ਦੇ ਕਾਰਜ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਮੈਡੀਕਲ ਦਵਾਈਆਂ ਦੀ ਸਹਾਇਤਾ, ਖੂਨਦਾਨ ਕੈਂਪ, ਲੋੜਵੰਦ ਬੱਚਿਆਂ ਦੀ ਫੀਸ ਅਤੇ ਕਾਪੀਆਂ ਦੀ ਸੇਵਾ, ਧੀਆਂ ਦੇ ਆਨੰਦ ਕਾਰਜ ਲਈ ਸਹਿਯੋਗ ਅਤੇ ਮਹੀਨਾਵਾਰ ਰਾਸ਼ਨ ਵੰਡ ਵਰਗੀਆਂ ਸੇਵਾਵਾਂ ਲਗਾਤਾਰ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸਮਾਜ ਦੇ ਸੱਜਣਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਭਵਿੱਖ ਵਿੱਚ ਹੋਰ ਵੱਡੇ ਪੱਧਰ ’ਤੇ ਭਲਾਈ ਦੇ ਕੰਮ ਕੀਤੇ ਜਾ ਸਕਣ। ਇਸ ਮੌਕੇ ਦਲਜੀਤ ਸਿੰਘ, ਤਨਵੀਰ ਸਿੰਘ, ਬੰਟੀ, ਸਾਧੂ ਸਿੰਘ, ਡਾ. ਆਸ਼ੂ ਗੋਇਲ, ਬੀਬੀ ਨਰਿੰਦਰ ਕੌਰ ਖ਼ਾਲਸਾ ਅਤੇ ਮਨੂਰੀਤ ਆਦਿ ਹਾਜ਼ਰ ਸਨ।