ਸਰੀਰ ਦਾਨੀ ਦਾ ਰੋਟਰੀ ਆਈ ਬੈਂਕ ਵੱਲੋਂ ਸਨਮਾਨ
ਸਰੀਰ ਦਾਨੀ ਦਾ ਰੋਟਰੀ ਆਈ ਬੈਂਕ ਵੱਲੋਂ ਸਨਮਾਨ
Publish Date: Tue, 24 Feb 2026 05:04 PM (IST)
Updated Date: Wed, 25 Feb 2026 04:04 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਨੂੰ ਕੈਪਟਨ ਦਰਸ਼ਨ ਸਿੰਘ ਪਿੰਡ ਚੱਕ ਰਾਜੂ ਸਿੰਘ ਨੇ ਆਪਣੇ ਸਰੀਰ ਦਾਨ ਕਰਨ ਦੀ ਵਸੀਅਤ ਤਿਆਰ ਕਰਕੇ ਸੌਂਪੀ। ਬਾਡੀ ਡੋਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਤਰਸੇਮ ਸਿੰਘ ਨੇ ਸਰੀਰ ਦਾਨ ਕਰਨ ਦੇ ਫਾਰਮ ਭਰਨ ਤੇ ਪਿੰਡ ਦੇ ਸਰਪੰਚ ਸ਼ੀਲਾ ਰਾਣੀ ਅਤੇ ਨੰਬਰਦਾਰ ਮਨਜੀਤ ਸਿੰਘ ਦਾਰਾ ਦੀ ਹਾਜ਼ਰੀ ਵਿੱਚ ਕੈਪਟਨ ਦਰਸ਼ਨ ਸਿੰਘ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਸੰਸਥਾ ਹੁਣ ਤੱਕ 30 ਸਰੀਰ ਦਾਨੀਆਂ ਦੇ ਮਰਨ ਉਪਰੰਤ ਸਰੀਰ ਮੈਡੀਕਲ ਕਾਲਜਾਂ ਨੂੰ ਭੇਜ ਚੁੱਕੀ ਹੈ। ਇਹ ਸਾਰੀ ਸੇਵਾ ਸੰਸਥਾ ਦੇ ਫਾਊਂਡਰ ਤੇ ਪ੍ਰਧਾਨ ਜੇ.ਬੀ. ਬਹਿਲ ਦੀ ਯੋਗ ਅਗਵਾਈ ਵਿੱਚ ਮੁਫਤ ਕੀਤੀ ਜਾਂਦੀ ਹੈ। ਡਾ. ਤਰਸੇਮ ਸਿੰਘ ਨੇ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨੇਤਰਦਾਨ ਕਰਨ ਤੇ ਜੇ ਕੋਈ ਵਿਅਕਤੀ ਅੱਖ ਦੀ ਖਰਾਬ ਪੁਤਲੀ ਤੋਂ ਪੀੜਤ ਹੈ ਤਾਂ ਉਹ ਰੋਟਰੀ ਆਈ ਬੈਂਕ ਨਾਲ ਸੰਪਰਕ ਕਰੇ। ਇਸ ਮੌਕੇ ਸਵਰਨ ਸਿੰਘ ਢੰਡਾ ਅਤੇ ਪ੍ਰੇਮ ਸਿੰਘ ਵੀ ਹਾਜ਼ਰ ਸਨ।