ਵਿਦਿਆਰਥੀਆਂ ਵੱਲੋ ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦਾ ਦੌਰਾ
ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵੱਲੋ ਪੀ ਏ ਯੂ ਕ੍ਰਿਸੀ ਵਿਗਿਆਨ ਕੇਦਰ ਬਾਹੋਵਾਲ ਦਾ ਦੌਰਾ
Publish Date: Tue, 24 Feb 2026 04:47 PM (IST)
Updated Date: Wed, 25 Feb 2026 04:02 AM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਪੀਏਯੂ.ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਹੁਸ਼ਿਆਰਪੁਰ ਵਿਖੇ ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਵਿਦਿਆਰਥੀਆਂ ਵੱਲੋਂ ਮਿਤੀ 23 ਫਰਵਰੀ, 2026 ਨੂੰ ਵਿਦਿਅਕ ਦੌਰਾ ਕੀਤਾ ਗਿਆ। ਬੀ.ਐਸ.ਸੀ. (ਜੀਵ ਵਿਗਿਆਨ), ਪਹਿਲਾ ਸਾਲ ਦੇ ਵਿਦਿਆਰਥੀਆਂ ਦੇ ਇਸ ਦੌਰੇ ਦਾ ਸੰਚਾਲਨ ਕਾਲਜ ਦੇ ਜੀਵ ਵਿਗਿਆਨ ਵਿਭਾਗ ਦੇ ਮੁਖੀ ਪ੍ਰਭਜੋਤ ਕੌਰ ਅਤੇ ਸਹਾਇਕ ਪ੍ਰੋਫੈਸਰ, ਡਾ. ਸੰਦੀਪ ਕੌਰ ਦੀ ਦੇਖਰੇਖ ਅਧੀਨ ਹੋਇਆ। ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ, ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਅਤੇ ਮਧੂਮੱਖੀ ਪਾਲਣ ਦੀ ਸਹਾਇਕ ਕਿੱਤੇ ਵਜੋਂ ਮਹੱਤਤਾ ਬਾਰੇ ਚਾਨਣਾ ਪਾਇਆ। ਵਿਦਿਅਕ ਦੌਰੇ ਦੌਰਾਨ ਡਾ. ਬੌਂਸ ਨੇ ਮਧੂਮੱਖੀ ਪਾਲਣ ਦੀ ਮੁੱਢਲੀ ਜਾਣਕਾਰੀ, ਮਧੁਮੱਖੀ ਪਾਲਣ ਲਈ ਸਾਜੋ-ਸਮਾਨ, ਸ਼ਹਿਦ ਮੱਖੀਆਂ ਦੇ ਦੁਸ਼ਮਣ, ਕੀੜੇ ਤੇ ਬਿਮਾਰੀਆਂ, ਸ਼ਹਿਦ ਮੱਖੀਆਂ ਤੋਂ ਮਿਲਣ ਵਾਲੇ ਪਦਾਰਥਾਂ ਅਤੇ ਸ਼ਹਿਦ ਦੀ ਖੁਰਾਕੀ ਮਹੱਤਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਮਧੂ ਮੱਖੀਆਂ ਦੇ ਡੱਬੇ ਖੋਲਣ ਤੇ ਜਾਂਚ ਬਾਰੇ ਵੀ ਵਿਧੀ ਪ੍ਰਦਰਸ਼ਨ ਕੀਤਾ ਗਿਆ।