ਧੀਰਜ ਦਾਦਰਾ ਦਾ ਪਿੰਡ ਵਾਸੀਆਂ ਨੇ ਕੀਤਾ ਸਨਮਾਨ
ਨੈਸ਼ਨਲ ਪੱਧਰ ’ਤੇ ਖੇਡ ਕੇ ਆਏ ਧੀਰਜ ਦਾਦਰਾ ਦਾ ਪਿੰਡ ਵਾਸੀਆਂ ਨੇ ਕੀਤਾ ਸਨਮਾਨ
Publish Date: Sun, 22 Feb 2026 06:24 PM (IST)
Updated Date: Mon, 23 Feb 2026 04:10 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਹਰਿਆਣੇ ਦੇ ਕੁਰਕੁਸ਼ੇਤਰ ਵਿਖੇ ਹੋਈਆਂ ਅੰਡਰ 17 ਸਾਲ ਸਕੂਲ ਪੱਧਰੀ ਰਾਸ਼ਟਰੀ ਫੁੱਟਬਾਲ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਕੇ ਵਾਪਿਸ ਪਹੁੰਚਣ ਤੇ ਪਿੰਡ ਭੂਨੋਂ ਨਿਵਾਸੀ ਧੀਰਜ ਦਾਦਰਾ ਦਾ ਪਿੰਡ ਵਾਸੀਆਂ ਨੇ ਬੜੀ ਗਰਮਜੋਸ਼ੀ ਸਨਮਾਨ ਕੀਤਾ। ਜਾਣਕਾਰੀ ਮੁਤਾਬਕ ਧੀਰਜ ਦਾਦਰਾ ਖਾਲਸਾ ਸਕੂਲ ਬੱਡੋਂ ਵਿੱਚ 2 ਦਾ ਵਿਦਿਆਰਥੀ ਹੈ ਅਤੇ ਉਹ ਬੱਡੋਂ ਫੁੱਟਬਾਲ ਅਕੈਡਮੀ ਵਿੱਚ ਫ਼ੁਟਬਾਲ ਦੀ ਪ੍ਰੇਕਟਿਸ ਕਰ ਰਿਹਾ ਹੈ। ਉਸ ਦੀ ਵਧੀਆ ਖੇਡ ਪ੍ਰਦਸ਼ਨ ਨੂੰ ਦੇਖਦੇ ਹੋਏ ਉਸ ਦੀ ਚੋਣ ਅੰਡਰ 17 ਸਾਲ ਪੰਜਾਬ ਦੀ ਫੁੱਟਬਾਲ ਟੀਮ ਵਿੱਚ ਕੀਤੀ ਗਈ। ਪਿਛਲੇ ਦਿਨੀਂ ਹਰਿਆਣੇ ਦੇ ਕੁਰਕੁਸ਼ੇਤਰ ਵਿੱਚ ਹੋਈ ਫ਼ੁੱਟਬਾਲ ਪ੍ਰਤੀਯੋਗਿਤਾ ’ਚ ਪੰਜਾਬ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ’ਚ ਜਗ੍ਹਾ ਬਣਾ ਲਈ। ਫਾਈਨਲ ਮੁਕਾਬਲਾ ਹਰਿਆਣਾ ਅਤੇ ਪੰਜਾਬ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਬਹੁਤ ਹੀ ਫਸਵਾਂ ਹੋਇਆ, ਜਿਸ ਵਿੱਚ ਦੋਨੋ ਟੀਮਾਂ ਨਿਰਧਾਰਿਤ ਸਮੇਂ ਦੌਰਾਨ ਬਰਬਾਰ ਖੇਡੀਆਂ। ਅਖੀਰ ਟਾਈ ਬਰੇਕਰ ਰਾਹੀ ਹਰਿਆਣਾ ਦੀ ਟੀਮ ਨੇ ਇਹ ਪ੍ਰਤੀਯੋਗਿਤਾ ਜਿੱਤ ਲਈ, ਜਿਸ ਵਿੱਚ ਪੰਜਾਬ ਦੀ ਟੀਮ ਨੂੰ ਸਿਲਵਰ ਮੈਡਲ ਨਾਲ ਸਮਾਨਿਤ ਕੀਤਾ ਗਿਆ। ਪਿੰਡ ਵਾਸੀਆਂ ਵਲੋਂ ਧੀਰਜ ਦਾਦਰਾ ਦੇ ਪਿੰਡ ਪਹੁੰਚਣ ਤੇ ਉਸਦਾ ਨਕਦ ਇਨਾਮ, ਇੱਕ ਸ਼ਾਨਦਾਰ ਟਰਾਫੀ ਤੇ ਖੇਡ ਕਿਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਕੈਨੇਡਾ, ਅਮਨ ਸਹੋਤਾ ਕੈਨੇਡਾ, ਮਨੂ ਇਟਲੀ, ਖੇਡ ਪ੍ਰਮੋਟਰ ਸੋਨੂੰ ਫੌਜੀ, ਪੰਚ ਬਲਵਿੰਦਰ ਕੌਰ, ਪੰਚ ਮਹਿੰਦਰ ਸਿੰਘ, ਪੰਚ ਨੀਤੂ ਬਾਲਾ, ਬਲਵੀਰ ਸਹੋਤਾ, ਡਾ ਸੁਖਵਿੰਦਰ ਸਿੰਘ, ਕਰਨਜੀਤ ਸਿੰਘ ਫੁੱਟਬਾਲ ਕੋਚ, ਦਵਿੰਦਰ ਸਿੰਘ, ਰਵਿੰਦਰ ਸਿੰਘ ਨੋਨਾ, ਸਟਾਲਿਨ, ਜ਼ੋਰਾਵਰ ਸਿੰਘ, ਹਰਨੇਕ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।