ਸ਼ਿਵਰਾਤਰੀ ਨੂੰ ਸਮਰਪਿਤ ਲੰਗਰ ਲਾਇਆ
ਨਸਰਾਲਾ ’ਚ ਸ਼ਿਵਰਾਤਰੀ ਨੂੰ ਸਮਰਪਿਤ ਲੰਗਰ ਲਗਾਇਆ
Publish Date: Sun, 22 Feb 2026 06:09 PM (IST)
Updated Date: Mon, 23 Feb 2026 04:10 AM (IST)
ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ: ਮਈਆਂ ਜੀ ਅਸੀ ਨੌਕਰ ਤੇਰੇ ਸੇਵਾ ਦਲ ਅਤੇ ਸ਼ਿਵ ਮੰਦਰ ਪ੍ਰੰਬਧਕ ਰਜਿਸਟਰਡ ਕਮੇਟੀ ਨਸਰਾਲਾ ਵੱਲੋ ਹਰ ਸਾਲ ਦੀ ਤਰਾ ਇਸ ਵਾਰ ਵੀ ਸ਼ਿਵ ਮੰਦਰ ’ਚ ਸ਼ਿਵਰਾਤਰੀ ਨੂੰ ਸਮਰਪਿਤ 22ਫਰਵਰੀ ਨੂੰ ਭੰਡਾਰਾ ਲਾਇਆ ਗਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਮੰਦਰ ’ਚ ਝੰਡਾ ਚੜਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਔਰਤਾਂ ਵੱਲੋ ਸ਼ਿਵ ਮਹਿਮਾ ਦਾ ਗੁਨਗਾਣ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰ ਹਰਜਿੰਦਰ ਸਿੰਘ ਸਾਬੀ, ਰਾਜ ਕੌਸ਼ਲ, ਮੇਹਰ ਚੰਦ, ਹਨੀ, ਦੀਪਕ ਸ਼ਰਮਾ, ਅਜੇ ਵਾਸੂਦੇਵਾ, ਸੰਜੀਵ ਕੁਮਾਰ, ਸੁਨੀਲ ਕੁਮਾਰ, ਮੁਨੀਸ਼ ਕੁਮਾਰ, ਸੰਜੂ, ਮਹੇਸ਼ਵਰ ਕੁਮਾਰ, ਵਿਕਾਸ ਸ਼ਰਮਾਂ, ਰਾਹੁਲ ਸੇਠੀ, ਅੰਮਿਤ ਕੁਮਾਰ, ਨੀਰਜ, ਰਾਹੁਲ, ਸਰਬਜੀਤ ਸਿੰਘ ਮੰਗਾ, ਗੁਰਸ਼ਰਨਜੀਤ ਸਿੰਘ, ਵਿਪਨ ਕੁਮਾਰ, ਰਜੇਸ਼ ਕੁਮਾਰ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ।