ਅੰਬਾਲਾ ਜੱਟਾਂ ’ਚ ਲੱਗੇ ਕੈਂਪ ਦਾ ਲਿਆ ਲੋਕਾਂ ਨੇ ਲਾਹਾ
ਅੰਬਾਲਾ ਜੱਟਾਂ ’ਚ ਲੱਗੇ ਕੈਂਪ ਦਾ ਲਿਆ ਲੋਕਾਂ ਨੇ ਲਾਹਾ
Publish Date: Sun, 22 Feb 2026 05:10 PM (IST)
Updated Date: Mon, 23 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ (ਰਜਿ.) ਅੰਬਾਲਾ ਜੱਟਾਂ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ਨੂੰ ਸਮਰਪਿਤ 20ਵਾਂ ਕਬੱਡੀ ਕੱਪ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਬੜੇ ਹੀ ਹਰਸ਼ੋਲਾਸ ਨਾਲ ਕਰਵਾਇਆ ਜਾ ਰਿਹਾ। ਜਿਸ ਦੇ ਪਹਿਲੇ ਦਿਨ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲੇ ਵੱਲੋਂ ਭੇਜੇ ਗਏ ਪੰਜ ਪਿਆਰਿਆਂ ਨੇ ਅਰਦਾਸ ਕਰਕੇ ਰੀਬਨ ਕੱਟ ਕੇ ਕੀਤਾ। ਇਸ ਕੈਂਪ ’ਚ ਡਾ. ਅਭਿਸ਼ੇਕ ਥੰਮਣ, ਡਾ. ਮੁਸਕਾਨ, ਪ੍ਰੀਤ, ਸੰਜਨਾ, ਪ੍ਰੀਆ ਕੁਮਾਰੀ ਤੇ ਉਨ੍ਹਾਂ ਦੀ ਟੀਮ ਅਤੇ ਪਾਠਕ ਹਸਪਤਾਲ ਟਾਂਡਾ ਦੇ ਡਾਕਟਰ ਅਮਿਤ ਪਾਠਕ ਅਤੇ ਅਨੂਪਮਾ ਪਾਠਕ ਨੇ ਆਏ ਹੋਏ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫਤ ਵਿੱਚ ਦਵਾਈਆਂ ਵੰਡੀਆਂ ਗਈਆ। ਇਸ ਮੌਕੇ 100 ਦੇ ਕਰੀਬ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਤੇ ਡਾਕਟਰ ਵੱਲੋਂ ਆਪਰੇਸ਼ਨ ਲਈ ਕੱਢੇ ਗਏ ਮਰੀਜ਼ਾਂ ਨੂੰ ਕੁਝ ਹੀ ਦਿਨਾਂ ਵਿੱਚ ਆਪਰੇਸ਼ਨ ਕਰਾਉਣ ਲਈ ਭੇਜਿਆ ਜਾਵੇਗਾ। ਜਿਸ ਦਾ ਸਾਰਾ ਖਰਚਾ ਕਲੱਬ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਤੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਅਤੇ ਡਾਕਟਰ ਸਾਹਿਬਾਨ ਨੂੰ ਕਲੱਬ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।।ਇਸ ਮੌਕੇ ਤੇ ਡਾਕਟਰ ਗੁਰਸੇਵਕ ਸਿੰਘ, ਪ੍ਰਧਾਨ ਸੁਖਪਾਲ ਸਿੰਘ, ਹਰਮਿੰਦਰ ਢੱਟ, ਹਰਭਜਨ ਸਿੰਘ ਢੱਟ, ਮਾਸਟਰ ਗੁਰਜਾਪ ਸਿੰਘ, ਗੁਰਿੰਦਰ ਸਿੰਘ ਦੀਪੂ, ਹਰਜੋਤ ਸਿੰਘ ਲਾਲੀ ਕੈਨੇਡਾ, ਦਮਨਪਾਲ, ਮਨਿੰਦਰਜੀਤ ਸਿੰਘ, ਰਾਜੀਵ ਕੁਮਾਰ, ਸੁਖਬੀਰ ਸਿੰਘ ,ਅਮਨਦੀਪ ਸਿੰਘ, ਯੁਵਰਾਜ ਸਿੰਘ ,ਕਸ਼ਮੀਰ ਸਿੰਘ ਲੰਬਰਦਾਰ ਮੌਜੂਦ ਸਨ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਕਰਦੇ ਹਰਮਿੰਦਰ ਸਿੰਘ ਢੱਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 20 ਵਾਂ ਬਾਸਕਟ ਬਾਲ ਅਤੇ ਦਸਤਾਰ ਸਜਾਓ ਅਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਮਿਤੀ 22 ਫਰਵਰੀ ਨੂੰ ਗੜਵੀ ਵਾਲਾ ਦੇ ਮੋਹਨ ਕਲੀਨਿਕ ਵੱਲੋਂ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ। ਮਿਤੀ 27 ਫਰਵਰੀ ਨੂੰ ਬਾਸਕਿਟਬਾਲ ਜੇ ਮੈਚ ਕਰਵਾਏ ਜਾਣਗੇ, ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਜਾਣਗੇ ਅਤੇ 28 ਫਰਵਰੀ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ। ਜਿਸ ਵਿੱਚ ਵਧੀਆ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ ਅਤੇ ਇਹਨਾਂ ਨੂੰ ਵੀ ਵਧੀਆ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।