ਚੋਣਾਂ ਸਮੇਂ ਮੁਫ਼ਤ ਸਹੂਲਤਾਂ ਦਾ ਲਾਲਚ ਦੇਣਾ ਲੋਕਤੰਤਰ ਲਈ ਵੱਡੀ ਚੁਣੌਤੀ
ਚੋਣਾਂ ਸਮੇਂ ਮੁਫ਼ਤ ਸਹੂਲਤਾਂ ਦਾ ਲਾਲਚ ਦੇਣਾ ਲੋਕਤੰਤਰ ਲਈ ਵੱਡੀ ਚੁਣੌਤੀ: ਬੇਗਮਪੁਰਾ ਟਾਈਗਰ ਫੋਰਸ
Publish Date: Sun, 22 Feb 2026 04:54 PM (IST)
Updated Date: Mon, 23 Feb 2026 04:04 AM (IST)

ਮੁਫ਼ਤਖੋਰੀ ਦੀ ਰਾਜਨੀਤੀ ’ਤੇ ਸੁਪਰੀਮ ਕੋਰਟ ਦੀ ਦਖ਼ਲਅੰਦਾਜ਼ੀ ਸ਼ਲਾਘਾਯੋਗ ਕਦਮ: ਹੈਪੀ ਫਤਿਹਗੜ੍ਹ, ਬੰਟੀ, ਗੁਰਦੀਪ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਭਗਤ ਨਗਰ ਸਥਿਤ ਮੁੱਖ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨ ਬੰਟੀ ਹਰਿਆਣਾ ਅਤੇ ਹਲਕਾ ਪ੍ਰਧਾਨ ਬਿੱਟੂ ਸ਼ੇਰਗੜ੍ਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਆਗੂਆਂ ਨੇ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਲਈ ਜਨਤਾ ਨੂੰ ਮੁਫ਼ਤ ਸਹੂਲਤਾਂ (ਰੇਵੜੀਆਂ) ਵੰਡਣ ਦੇ ਵਧ ਰਹੇ ਰੁਝਾਨ ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਇਸ ਮਸਲੇ ਤੇ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਸਖ਼ਤ ਟਿੱਪਣੀ ਦਾ ਭਰਵਾਂ ਸਵਾਗਤ ਕਰਦਿਆਂ ਇਸ ਨੂੰ ਲੋਕਤੰਤਰ ਦੀ ਰਾਖੀ ਲਈ ਇੱਕ ਸਕਾਰਾਤਮਕ ਕਦਮ ਦੱਸਿਆ। ਆਰਥਿਕ ਅਨੁਸ਼ਾਸਨ ਨੂੰ ਖ਼ਤਰਾ: ਆਗੂਆਂ ਨੇ ਕਿਹਾ ਕਿ ਮੁਫ਼ਤ ਸਹੂਲਤਾਂ ਦਾ ਲਾਲਚ ਨਾ ਸਿਰਫ਼ ਦੇਸ਼ ਦੇ ਆਰਥਿਕ ਢਾਂਚੇ ਨੂੰ ਕਮਜ਼ੋਰ ਕਰਦਾ ਹੈ, ਸਗੋਂ ਸਮਾਜ ਵਿੱਚ ਸਵੈ-ਨਿਰਭਰਤਾ ਦੀ ਭਾਵਨਾ ਨੂੰ ਵੀ ਖ਼ਤਮ ਕਰਦਾ ਹੈ। ਡਾ. ਅੰਬੇਡਕਰ ਦੇ ਵਿਚਾਰਾਂ ਦਾ ਹਵਾਲਾ: ਉਨ੍ਹਾਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਸਮਾਜ ਨੂੰ ਪਤਨ ਵੱਲ ਲਿਜਾਣਾ ਹੋਵੇ, ਉਸ ਨੂੰ ਮੁਫ਼ਤ ਦੀ ਖੈਰਾਤ ਵੰਡਣੀ ਸ਼ੁਰੂ ਕਰ ਦਿਓ। ਪੰਜਾਬ ਸਿਰ ਕਰਜ਼ੇ ਦੀ ਪੰਡ: ਆਗੂਆਂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਪਹਿਲਾਂ ਹੀ ਭਾਰੀ ਕਰਜ਼ੇ ਹੇਠ ਹੈ। ਅਜਿਹੇ ਵਿੱਚ ਮੁਫ਼ਤਖੋਰੀ ਦੀ ਰਾਜਨੀਤੀ ਸੂਬੇ ਦੀ ਵਿੱਤੀ ਸਿਹਤ ਲਈ ਘਾਤਕ ਸਾਬਤ ਹੋਵੇਗੀ। ਵੋਟਰਾਂ ਨੂੰ ਅਪੀਲ: ਬੇਗਮਪੁਰਾ ਟਾਈਗਰ ਫੋਰਸ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਪਾਰਟੀਆਂ ਦੇ ਮੁਫ਼ਤ ਸਹੂਲਤਾਂ ਦੇ ਜਾਲ ਵਿੱਚ ਫਸਣ ਦੀ ਬਜਾਏ ਵਿਕਾਸ, ਪਾਰਦਰਸ਼ਤਾ ਅਤੇ ਰੁਜ਼ਗਾਰ ਵਰਗੇ ਠੋਸ ਮੁੱਦਿਆਂ ਤੇ ਵੋਟ ਪਾਉਣ। ਇਸ ਮੌਕੇ ਮਨਪ੍ਰੀਤ ਹਰਿਆਣਾ, ਗੁਰਦੀਪ, ਕੁਲਵੰਤ ਰਿਹਾਣਾ ਕਲਾਂ, ਗੁਰਦੀਪ ਬਲਾਕ ਪ੍ਰਧਾਨ ਮੇਹਟੀਆਣਾ, ਰਵੀ, ਮਨੀ, ਨਿੱਕੂ ਸੁੰਦਰ ਨਗਰ, ਰਾਮ ਮੂਰਤੀ, ਰਾਜੂ, ਰਵੀ ਸੁੰਦਰ ਨਗਰ, ਵਿਪਨ ਬਸੀਕਲਾਂ ਅਤੇ ਹੋਰ ਕਈ ਆਗੂ ਹਾਜ਼ਰ ਸਨ।