‘ਡਿਜੀਟਲ ਯੁੱਗ ’ਚ ਮਾਨਸਿਕ ਸਿਹਤ’ ਵਿਸ਼ੇ ’ਤੇ ਕੌਮੀ ਸੈਮੀਨਾਰ
‘ਡਿਜ਼ੀਟਲ ਯੁੱਗ ਵਿੱਚ ਮਾਨਸਿਕ ਸਿਹਤ’ ਵਿਸ਼ੇ 'ਤੇ ਕੌਮੀ ਸੈਮੀਨਾਰ ਕਰਵਾਇਆ
Publish Date: Sun, 22 Feb 2026 04:37 PM (IST)
Updated Date: Mon, 23 Feb 2026 04:04 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ (ਐੱਸਪੀਐੱਨ ਕਾਲਜ) ਮੁਕੇਰੀਆਂ ਦੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਵੱਲੋਂ ‘ਡਿਜੀਟਲ ਯੁੱਗ ਵਿੱਚ ਮਾਨਸਿਕ ਸਿਹਤ’ ਵਿਸ਼ੇ ਤੇ ਕੌਮੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ਪ੍ਰਬੰਧਕੀ ਕਮੇਟੀ ਦੇ ਸਕੱਤਰ ਸੰਜੀਵ ਆਨੰਦ, ਵਿਸ਼ੇਸ਼ ਮਹਿਮਾਨ ਵਜੋਂ ਆਡੀਟਰ ਡਾ. ਰਾਜੇਸ਼ ਲਖਨਪਾਲ, ਪ੍ਰਿੰਸੀਪਲ ਡਾ. ਸਮੀਰ ਸ਼ਰਮਾ, ਮੁੱਖ ਵਕਤਾ ਵਜੋਂ ਡਾ. ਰੇਖਾ ਕਾਲੀਆ ਭਾਰਦਵਾਜ ਅਤੇ ਵਿਸ਼ਾ ਮਾਹਰ ਵਜੋਂ ਡਾ. ਫੁੱਲਬਾਗ ਸਿੰਘ ਨੇ ਸ਼ਿਰਕਤ ਕੀਤੀ। ਸੈਮੀਨਾਰ ਦੀ ਸ਼ੁਰੂਆਤ ਉਦਘਾਟਨ ਸੈਸ਼ਨ ਨਾਲ ਹੋਈ, ਜਿਸ ਵਿੱਚ ਸਵਾਗਤ ਭਾਸ਼ਣ ਤੋਂ ਬਾਅਦ ਜੋਤ ਰੁਸ਼ਨਾਈ ਗਈ। ਪ੍ਰਿੰ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਆਧੁਨਿਕ ਡਿਜ਼ੀਟਲ ਜੀਵਨ ਸ਼ੈਲੀ ਵਿੱਚ ਮਾਨਸਿਕ ਸਿਹਤ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਜਾਗਰੂਕਤਾ, ਲਚਕੀਲਾਪਣ ਅਤੇ ਸੰਤੁਲਿਤ ਡਿਜ਼ੀਟਲ ਵਰਤੋਂ ਦੀ ਲੋੜ ਬਾਰੇ ਚਰਚਾ ਕੀਤੀ। ਸਕੱਤਰ ਸੰਜੀਵ ਆਨੰਦ ਨੇ ਆਯੋਜਕ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮਾਨਸਿਕ ਸਿਹਤ ਸੰਬੰਧੀ ਉੱਭਰ ਰਹੀਆਂ ਸਮੱਸਿਆਵਾਂ ਦੇ ਹੱਲ ਵਿੱਚ ਸੰਸਥਾਵਾਂ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ। ਆਡੀਟਰ ਡਾ. ਰਾਜੇਸ਼ ਲਖਨਪਾਲ ਨੇ ਨੌਜਵਾਨਾਂ ਨੂੰ ਤਣਾਅ ਪ੍ਰਬੰਧਨ, ਸਕਾਰਾਤਮਕ ਸੋਚ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਵਿਸ਼ਾ ਮਾਹਰ ਡਾ. ਰੇਖਾ ਕਾਲੀਆ ਭਾਰਦਵਾਜ ਤੇ ਡਾ. ਫੁੱਲਬਾਗ ਸਿੰਘ ਦੇ ਭਾਸ਼ਣਾਂ ਨੇ ਮਾਨਸਿਕ ਸਿਹਤ ਦੀਆਂ ਨਵੀਆਂ ਚੁਣੌਤੀਆਂ, ਡਿਜ਼ੀਟਲ ਤਣਾਅ ਅਤੇ ਮਾਨਸਿਕ ਸੰਤੁਲਨ ਬਣਾਈ ਰੱਖਣ ਲਈ ਵਿਹਾਰਿਕ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਦੂਜੇ ਤਕਨੀਕੀ ਸੈਸ਼ਨ ’ਚ ਵੱਖ-ਵੱਖ ਸੰਸਥਾਵਾਂ ਦੇ ਰਿਸਰਚ ਸਕਾਲਰਾਂ ਵੱਲੋਂ ਆਨਲਾਈਨ ਤੇ ਆਫ਼ਲਾਈਨ ਰਿਸਰਚ ਪੇਪਰ ਪੇਸ਼ ਕੀਤੇ ਗਏ, ਜਿਨ੍ਹਾਂ ’ਚ ਡਿਜ਼ੀਟਲ ਯੁੱਗ ਵਿੱਚ ਮਾਨਸਿਕ ਸਿਹਤ ਦੇ ਵੱਖ-ਵੱਖ ਪੱਖਾਂ ‘ਤੇ ਚਰਚਾ ਕੀਤੀ ਗਈ। ਡਾ. ਗੁਰਪ੍ਰੀਤ ਕੌਰ ਨੇ ਮੰਚ ਸੰਚਾਲਨ ਕਰਦੇ ਹੋਏ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਇਆ। ਸੈਮੀਨਾਰ ਦੇ ਸਹਿ-ਸੰਯੋਜਕ ਪ੍ਰੋ. ਦਲਵਿੰਦਰ ਕੁਮਾਰ ਨੇ ਵੀ ਇਸ ਦੀ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾਈ। ਅੰਤ ’ਚ ਡਾ. ਦੀਪਿਕਾ ਸ਼ਰਮਾ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕਾਲਜ ਵਿਕਾਸ ਪ੍ਰੀਸ਼ਦ, ਐੱਸਪੀਐੱਨ ਕਾਲਜ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਡਾ. ਸਮੀਰ ਸ਼ਰਮਾ, ਸਾਰੇ ਬੁਲਾਰਿਆਂ, ਭਾਗੀਦਾਰਾਂ ਅਤੇ ਸਹਿਯੋਗੀ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ।