ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਇੱਕ ਕਾਬੂ
ਹੁਸ਼ਿਆਰਪੁਰ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਵਿਰੁੱਧ ਕਾਰਵਾਈ: ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਇੱਕ ਕਾਬੂ,
Publish Date: Sat, 21 Feb 2026 07:26 PM (IST)
Updated Date: Sun, 22 Feb 2026 04:13 AM (IST)

ਇੱਕ ਹੋਰ ਮਾਮਲੇ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਦੇ ਗੜਸ਼ੰਕਰ ਅਤੇ ਹਾਜੀਪੁਰ ਥਾਣਿਆਂ ਦੀ ਪੁਲਿਸ ਨੇ ਆਬਕਾਰੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਕਾਰਵਾਈ ਕਰਦਿਆਂ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਦੋ ਵੱਖ-ਵੱਖ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ ਰਾਜ ਕੁਮਾਰ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਮੇਨ ਰੋਡ ਭੱਜਲਾ ਮੋੜ, ਗੜਸ਼ੰਕਰ ਵਿਖੇ ਮੌਜੂਦ ਸੀ। ਇਸ ਦੌਰਾਨ ਕਪਿਲ ਦੇਵ ਪੁੱਤਰ ਬਲਵੀਰ ਸਿੰਘ ਵਾਸੀ ਸਤਨੋਰ ਨੂੰ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਉਸਦੇ ਕਬਜ਼ੇ ਵਿਚੋਂ 15 ਬੋਤਲਾਂ ਸ਼ਰਾਬ ਮਾਰਕਾ “999 ਪਾਵਰ ਸਟਾਰ ਫਾਈਨ ਵਿਸਕੀ” (ਹਰ ਇਕ 750 ਮਿਲੀਲੀਟਰ), ਕੁੱਲ ਲਗਭਗ 11,250 ਮਿਲੀਲੀਟਰ ਸ਼ਰਾਬ ਜ਼ਬਤ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਇਹ ਸ਼ਰਾਬ ਸਿਰਫ਼ ਚੰਡੀਗੜ੍ਹ ਵਿੱਚ ਵਿਕਣ ਲਈ ਸੀ, ਜਿਸ ਨੂੰ ਬਿਨਾਂ ਕਿਸੇ ਲਾਇਸੈਂਸ ਜਾਂ ਪਰਮਿਟ ਦੇ ਇੱਥੇ ਲਿਆਂਦਾ ਗਿਆ ਸੀ। ਬਾਕਸ-- ਹਾਜੀਪੁਰ ਪੁਲਿਸ ਵੱਲੋਂ 15,000 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਇੱਕ ਹੋਰ ਮਾਮਲੇ ਵਿੱਚ ਹਾਜੀਪੁਰ ਪੁਲਿਸ ਨੇ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁੱਖ ਸਿਪਾਹੀ ਸੁਰਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਇੰਟਰਸਟੇਟ ਨਾਕੇ ‘ਤੇ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮੁਖਬਰ ਖ਼ਾਸ ਵੱਲੋਂ ਸੂਚਨਾ ਮਿਲੀ ਕਿ ਪਿੰਡ ਕਾਜੂਪੀਰ ਦੇ ਸ਼ਮਸ਼ਾਨ ਘਾਟ ਨੇੜੇ ਕਰੈਸ਼ਰ ਕੋਲ ਇਕ ਵਿਅਕਤੀ ਪਲਾਸਟਿਕ ਕੈਨ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਘੁੰਮ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਦੱਸੀ ਜਗ੍ਹਾ ‘ਤੇ ਰੇਡ ਕੀਤੀ ਗਈ, ਜਿੱਥੇ ਇੱਕ ਪਲਾਸਟਿਕ ਕੈਨ ਕੰਧ ਨਾਲ ਰੱਖਿਆ ਮਿਲਿਆ। ਹਾਲਾਂਕਿ ਮੌਕੇ ‘ਤੇ ਕੋਈ ਵਿਅਕਤੀ ਨਹੀਂ ਮਿਲਿਆ। ਪੁਲਿਸ ਮੁਤਾਬਕ ਕੈਨ ਵਿੱਚੋਂ ਕੁੱਲ 15,000 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਹੋਈ। ਇਸ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਤਸਕਰੀ ਵਿਰੁੱਧ ਮੁਹਿੰਮ ਜਾਰੀ ਰਹੇਗੀ