ਚੋਲਾ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਯਾਤਰਾ 1 ਮਾਰਚ ਤੋਂ
ਚੋਲਾ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਯਾਤਰਾ 1 ਮਾਰਚ ਤੋਂ
Publish Date: Sat, 21 Feb 2026 06:19 PM (IST)
Updated Date: Sun, 22 Feb 2026 04:10 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਖੇ ਸੁਸ਼ੋਭਿਤ ਪਵਿੱਤਰ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਇਤਿਹਾਸਿਕ ਨਗਰ ਖਡਿਆਲਾ ਸੈਣੀਆਂ (ਜ਼ਿਲ੍ਹਾ ਹੁਸ਼ਿਆਰਪੁਰ) ਤੋਂ ਜਥੇਦਾਰ ਰਣਧੀਰ ਸਿੰਘ ਜੀ ਦੀ ਅਗਵਾਈ ਹੇਠ ਹਰ ਸਾਲ ਦੀ ਰਵਾਇਤ ਅਨੁਸਾਰ ਇਸ ਸਾਲ ਵੀ 01 ਮਾਰਚ 2026 ਨੂੰ ਵਿਸ਼ਾਲ ਪੈਦਲ ਯਾਤਰਾ ਆਰੰਭ ਹੋਵੇਗੀ। ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗ ਵਿੱਚ ਸ਼ਾਮਿਲ ਹੁੰਦੀਆਂ ਹਨ। ਬਲਵਿੰਦਰ ਸਿੰਘ ਚਿੱਪੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਡਾ ਸਰਾਂ ਵਿਖੇ ਸੰਗਤਾਂ ਲਈ ਪਿੰਡ ਥੇਂਦਾਂ ਚਿੱਪੜਾ ਦੇ ਨੌਜਵਾਨਾ ਵਲੋਂ ਹਰ ਸਾਲ ਛੋਲੇ ਪੂਰੀਆਂ ਅਤੇ ਖੀਰ ਦਾ ਲੰਗਰ ਲਗਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਇਸ ਸਾਲ ਵੀ 01 ਮਾਰਚ 2026 ਨੂੰ ਵੱਡੀ ਪੱਧਰ ਤੇ ਅੱਡਾ ਸਰਾਂ ਵਿਖੇ ਲੰਗਰ ਲਾਇਆ ਜਾਵੇਗਾ। ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਐੱਨਆਰਆਈ ਵੀਰਾਂ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਇਹ ਪੈਦਲ ਯਾਤਰਾ ਕੋਟਲੀ ਨਗਰ ਹਰਚੋਵਾਲ ਘੁਮਾਣ ਕਲਾਂ ਤੋਂ ਹੁੰਦੀ ਹੋਈ 4 ਮਾਰਚ ਨੂੰ ਗੁਰੂ ਕੀ ਨਗਰੀ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ ਆਓ ਗੁਰੂ ਚਰਨਾਂ ਨਾਲ ਜੁੜੀਏ ਤੇ ਇਸ ਪਵਿੱਤਰ ਯਾਤਰਾ ਵਿੱਚ ਸ਼ਾਮਿਲ ਹੋ ਕੇ ਆਪਣਾ ਜੀਵਨ ਸਫਲਾ ਕਰੀਏ। ਸ਼ੋਰ-ਸ਼ਰਾਬਾ ਟਰੈਕਟਰਾਂ ਤੇ ਉੱਚੀ ਆਵਾਜ਼ ਵਿੱਚ ਡੈੱਕ ਲਾਉਣ ਅਤੇ ਨਸ਼ਿਆਂ ਦੀ ਵਰਤੋਂ ਤੋਂ ਗੁਰੇਜ ਕਰੀਏ ਗੁਰੂ ਵਾਲੇ ਬਣੀਏ। ਇਸ ਮੌਕੇ ਉਨ੍ਹਾਂ ਨਾਲ ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਛਿੰਦੂ, ਅਮਰਜੀਤ ਸਿੰਘ, ਪਰਮਿੰਦਰ ਸਿੰਘ, ਮਨਿੰਦਰ ਸਿੰਘ, ਗੁਰਕੀਰਤ ਸਿੰਘ, ਰਾਜਵਿੰਦਰ ਸਿੰਘ ਰਾਜੂ, ਗੁਰਪ੍ਰੀਤ ਸਿੰਘ ਅਤੇ ਹਰਮਨ ਸਿੰਘ ਹਾਜ਼ਰ ਸਨ।