ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ, ਵੱਖ-ਵੱਖ ਮੁਕਾਬਲੇ ਕਰਵਾਏ
ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ, ਵੱਖ-ਵੱਖ ਮੁਕਾਬਲੇ ਕਰਵਾਏ
Publish Date: Sat, 21 Feb 2026 06:15 PM (IST)
Updated Date: Sun, 22 Feb 2026 04:10 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਾਲਜ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸੁੰਦਰ ਲੇਖਣ, ਮਹਿੰਦੀ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਲਗਭਗ 120 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਦਾ ਕੇਂਦਰੀ ਵਿਸ਼ਾ ਮਾਂ ਬੋਲੀ ਪੰਜਾਬੀ, ਗੁਰਮੁਖੀ ਲਿਪੀ ਅਤੇ ਪੰਜਾਬੀ ਸਭਿਆਚਾਰ ਰਿਹਾ। ਸੁੰਦਰ ਲੇਖਣ ਮੁਕਾਬਲੇ ਵਿੱਚ ਬੀਏ ਸਮੈਸਟਰ-2 ਦੀ ਵਿਦਿਆਰਥਣ ਰੁਪਿੰਦਰਜੀਤ ਕੌਰ ਨੇ ਪਹਿਲਾ, ਬੀਏ ਸਮੈਸਟਰ-6 ਦੀ ਅਰਸ਼ਦੀਪ ਕੌਰ ਨੇ ਦੂਜਾ ਅਤੇ ਬੀਐੱਸਸੀ ਨਾਨ-ਮੈਡੀਕਲ ਸਮੈਸਟਰ-2 ਦੀ ਹਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿੰਦੀ ਮੁਕਾਬਲੇ ਵਿੱਚ ਬੀਏ ਸਮੈਸਟਰ-4 ਦੇ ਯਸ਼ ਕੁਮਾਰ ਪਹਿਲੇ, ਬੀ.ਐੱਸ.ਸੀ. ਸਮੈਸਟਰ-2 ਦੀ ਗਗਨਦੀਪ ਦੂਜੇ ਅਤੇ ਬੀਏ ਸਮੈਸਟਰ-2 ਦੀ ਤਨੀਸ਼ਾ ਸੂਦ ਤੀਜੇ ਸਥਾਨ ’ਤੇ ਰਹੀ। ਰੰਗੋਲੀ ਮੁਕਾਬਲੇ ’ਚ ਬੀਏ ਸਮੈਸਟਰ-4 ਦੀ ਸਿਮਰਨਪ੍ਰੀਤ ਕੌਰ ਨੇ ਪਹਿਲਾ, ਅਰਾਧਨਾ ਕੁਮਾਰੀ ਨੇ ਦੂਜਾ ਤੇ ਬੀਏ ਸਮੈਸਟਰ-6 ਦੀ ਨਿਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਪੰਜਾਬੀ ਨਾਵਲ, ਡਾਇਰੀ ਅਤੇ ਕਲਮ ਦੇ ਕੇ ਸਨਮਾਨਿਤ ਕੀਤਾ ਗਿਆ। ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਇਨਾਮ ਦਿੱਤੇ ਗਏ। ਸਮਾਰੋਹ ਦੌਰਾਨ ਡਾ. ਜਤਿੰਦਰਪਾਲ ਸਿੰਘ ਅਤੇ ਸ੍ਰੀ ਬਲਵਿੰਦਰ ਸਿੰਘ ਚਾਹਲ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ, ਜਦਕਿ ਕੁਬੇਰ ਭਾਰਦਵਾਜ ਅਤੇ ਵਰਿੰਦਰ ਕਾਹਲੋਂ ਨੇ ਨਜ਼ਮਾਂ ਪੇਸ਼ ਕੀਤੀਆਂ। ਐੱਮਏ ਪੰਜਾਬੀ ਦੀਆਂ ਵਿਦਿਆਰਥਣਾਂ ਚੈਰੀ ਅਤੇ ਜਸਜੀਤ ਕੌਰ ਨੇ ਲੋਕ ਗੀਤ ਗਾ ਕੇ ਮਾਹੌਲ ਨੂੰ ਰੰਗੀਨ ਬਣਾਇਆ। ਇਸ ਮੌਕੇ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਨੇ ਜੇਤੂਆਂ ਨੂੰ ਇਨਾਮ ਵੰਡਦੇ ਹੋਏ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਅਤੇ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਹਰ ਭਾਸ਼ਾ ਸਨਮਾਨ ਦੀ ਹੱਕਦਾਰ ਹੈ ਅਤੇ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ, ਪਰ ਮਾਤ ਭਾਸ਼ਾ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸ ਸਮੇਂ ਪੰਜਾਬੀ ਵਿਭਾਗ ਦੇ ਮੁਖੀ ਡਾ. ਚਰਨ ਪੁਸ਼ਪਿੰਦਰ ਸਿੰਘ ਧਾਮੀ, ਸ੍ਰੀ ਮਦਨ ਪਾਲ ਸਿੰਘ, ਸ੍ਰੀ ਸਵਰਨਦੀਪ ਸਿੰਘ, ਡਾ. ਸੁਮਨ ਕੁਮਾਰੀ, ਡਾ. ਸੁਖਦੀਪ ਕੌਰ, ਸ੍ਰੀਮਤੀ ਪਲਵਿੰਦਰ ਕੌਰ, ਸ੍ਰੀਮਤੀ ਅਮਨਦੀਪ ਕੌਰ, ਸ੍ਰੀਮਤੀ ਗੁਰਮਿੰਦਰ ਕੌਰ, ਸੋਨੀਆ ਰਾਣੀ ਅਤੇ ਸਰਿਤਾ ਕੁਮਾਰੀ ਹਾਜ਼ਰ ਸਨ।