ਰਿਆਤ ਬਾਹਰਾ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਗੱਡੇ ਝੰਡੇ
ਰਿਆਤ ਬਾਹਰਾ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇੰਡੀਅਨ ਇੰਸਟੀਟਿਊਟ ਆਫ਼ ਮੈਨਜਮੈਂਟ, ਉਦੈਪੁਰ ਵਿਖੇ ‘ਇੰਟਰਨੈਸ਼ਨਲ ਵੀਕ 2026’ ਵਿੱਚ ਗੱਡੇ ਝੰਡੇ
Publish Date: Fri, 20 Feb 2026 04:39 PM (IST)
Updated Date: Sat, 21 Feb 2026 04:04 AM (IST)

ਸੰਜੀਵ ਸੂਦ,ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇੰਡੀਅਨ ਇੰਸਟੀਟਿਊਟ ਆਫ਼ ਮੈਨਜਮੈਂਟ, ਉਦੈਪੁਰ ਵਿੱਚ ਆਯੋਜਿਤ ਇੰਟਰਨੈਸ਼ਨਲ ਵੀਕ 2026 ਵਿੱਚ ਸਰਗਰਮ ਹਿੱਸਾ ਲੈ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। “ਗਲੋਬਲ ਹੋਰਾਈਜ਼ਨਜ਼, ਇੰਡੀਅਨ ਰੂਟਸ” ਥੀਮ ਅਧੀਨ ਕਰਵਾਏ ਗਏ ਇਸ ਤਿੰਨ ਦਿਨਾਂ ਸਮਾਗਮ ਵਿੱਚ ਨੇਪਾਲ, ਮੌਰੀਸ਼ਸ, ਜ਼ੈਂਬੀਆ, ਫਰਾਂਸ ਅਤੇ ਲਾਇਬੇਰੀਆ ਸਮੇਤ ਵੱਖ-ਵੱਖ ਦੇਸ਼ਾਂ ਦੇ 22 ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਸਮਾਗਮ ਦਾ ਮੂਲ ਉਦੇਸ਼ ਭਾਰਤੀ ਮੁੱਲਾਂ ਨਾਲ ਵਿਸ਼ਵ ਪੱਧਰੀ ਸੋਚ ਨੂੰ ਜੋੜਦਿਆਂ ਵਿਦਿਅਕ, ਸਮਾਜਿਕ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਸੀ। ਯੂਨੀਵਰਸਿਟੀ ਵੱਲੋਂ ਐਲਨ ਡੀ ਯੇਲੂ, ਇਕੋਵਾ ਮੈਪਾਲੋ ਅਤੇ ਇਕੋਵਾ ਕਾਸੋਂਗੋ ਨੇ ਹਿੱਸਾ ਲੈ ਕੇ ਵੱਖ-ਵੱਖ ਸੈਸ਼ਨਾਂ ਤੇ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਾਈਸ ਚਾਂਸਲਰ ਡਾ. ਚੰਦਰ ਮੋਹਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਮੰਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੀ ਲੀਡਰਸ਼ਿਪ ਯੋਗਤਾ ਨੂੰ ਮਜ਼ਬੂਤ ਬਣਾਉਂਦੇ ਹਨ। ਪਹਿਲੇ ਦਿਨ “ਅਕਾਦਮਿਕ ਫਾਊਂਡੇਸ਼ਨਜ਼” ਅਧੀਨ ਵਿਦਿਅਕ ਸੈਸ਼ਨ ਅਤੇ ਚਰਚਾਵਾਂ ਹੋਈਆਂ, ਦੂਜੇ ਦਿਨ “ਸੋਸ਼ਲ ਇੰਪੈਕਟ ਐਂਡ ਕਮਿਊਨਿਟੀ ਐਂਗੇਜਮੈਂਟ” ਵਿਸ਼ੇ ਹੇਠ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਚਾਰਕ ਸ਼ਮੂਲੀਅਤ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ, ਜਦਿਕ ਤੀਜੇ ਦਿਨ “ਕਲਚਰਲ ਇਮਰਸ਼ਨ ਐਂਡ ਵੈਲੇਡਿਕਟਰੀ” ਅਧੀਨ ਸੱਭਿਆਚਾਰਕ ਪ੍ਰਸਤੁਤੀਆਂ, ਅੰਤਰਰਾਸ਼ਟਰੀ ਸੰਵਾਦ ਅਤੇ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ। ਇੰਟਰਨੈਸ਼ਨਲ ਐਡਮਿਸ਼ਨ ਮੁਖੀ ਹਰਪ੍ਰੀਤ ਸਿੰਘ ਅਤੇ ਆਸ਼ੀਸ਼ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਅੰਤਰ-ਸੱਭਿਆਚਾਰਕ ਸੰਵਾਦ ਹੋਰ ਮਜ਼ਬੂਤ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਹਿਯੋਗ ਅਤੇ ਅਨੁਭਵੀ ਸਿੱਖਿਆ ਦਾ ਮਹੱਤਵਪੂਰਨ ਮੌਕਾ ਪ੍ਰਾਪਤ ਹੋਇਆ ਹੈ।