ਮੈਟ੍ਰਿਕਸ ਸੈਲੂਨ ਦੀ ਬਿਲਡਿੰਗ ਵਿੱਚੋਂ ਲੱਖਾਂ ਦਾ ਸਾਮਾਨ ਚੋਰੀ
ਹੁਸ਼ਿਆਰਪੁਰ: ਮੈਟ੍ਰਿਕਸ ਸੈਲੂਨ ਦੀ ਬਿਲਡਿੰਗ ਵਿੱਚੋਂ ਲੱਖਾਂ ਦਾ ਸਾਮਾਨ ਚੋਰੀ, ਪੁਲਿਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
Publish Date: Thu, 19 Feb 2026 07:04 PM (IST)
Updated Date: Fri, 20 Feb 2026 04:10 AM (IST)
ਪੁਲਿਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਥਾਨਕ ਕੋਰਟ ਰੋਡ ਤੇ ਸਥਿਤ ਐਮੀਨੈਂਟ ਪ੍ਰਮੋਟਰਜ਼ ਬਿਲਡਿੰਗ ਵਿੱਚ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਇਸ ਬਿਲਡਿੰਗ ਵਿੱਚ ਚੱਲ ਰਹੇ ਮੈਟ੍ਰਿਕਸ ਸੈਲੂਨ ਵਿੱਚੋਂ ਪਿਛਲੇ ਕੁੱਝ ਸਮੇਂ ਦੌਰਾਨ ਲਗਾਤਾਰ ਚੋਰੀਆਂ ਹੁੰਦੀਆਂ ਰਹੀਆਂ ਹਨ। ਸਿਟੀ ਪੁਲਿਸ ਨੇ ਸੈਲੂਨ ਦੇ ਮਾਲਕ ਅਭੈਜੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਅਭੈਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮਿਤੀ 9 ਜਨਵਰੀ 2026 ਤੋਂ 17 ਫਰਵਰੀ 2026 ਤੱਕ ਲਗਾਤਾਰ ਉਨ੍ਹਾਂ ਦੀ ਬਿਲਡਿੰਗ ਵਿੱਚ ਚੋਰੀਆਂ ਹੋ ਰਹੀਆਂ ਸਨ। ਚੋਰਾਂ ਵੱਲੋਂ ਬਿਲਡਿੰਗ ਵਿੱਚੋਂ ਕਰੀਬ 20 ਏ.ਸੀ. ਦੀਆਂ ਪਾਈਪਾਂ, ਬੈਟਰੀਆਂ ਅਤੇ ਏ.ਸੀ. ਦਾ ਹੋਰ ਸਮਾਨ ਚੋਰੀ ਕੀਤਾ ਗਿਆ, ਜਿਸ ਦੀ ਕੁੱਲ ਕੀਮਤ ਲਗਭਗ 2.50 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।