ਖੁਸ਼ੀਆਂ ਖੇੜਿਆਂ ਨਾਲ ਫਤਿਹ ਅਕੈਡਮੀ ’ਚ ਵਿਦਾਇਗੀ ਸਮਾਗਮ ਕਰਵਾਇਆ
ਖੁਸ਼ੀਆਂ ਖੇੜਿਆਂ ਨਾਲ ਫਤਿਹ ਅਕੈਡਮੀ 'ਚ ਵਿਦਾਇਗੀ ਸਮਾਗਮ ਕਰਵਾਇਆ
Publish Date: Thu, 19 Feb 2026 05:14 PM (IST)
Updated Date: Fri, 20 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਫਤਿਹ ਅਕੈਡਮੀ ਟਾਂਡਾ ਵਿਚ 11ਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਆਪਣੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਦੀਪ ਜਗਾਉਣ ਨਾਲ ਕੀਤੀ ਗਈ। ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਮਨੋਰੰਜਕ ਗੇਮਾਂ, ਗਿੱਧਾ-ਭੰਗੜਾ ਅਤੇ ਗੀਤ-ਸੰਗੀਤ ਦੇ ਪ੍ਰੋਗਰਾਮ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਗਿਆਰਵੀਂ ਜਮਾਤ ਦੇ ਬੱਚਿਆਂ ਨੇ ਆਪਣੇ ਸੀਨੀਅਰਾਂ ਨਾਲ ਅਕੈਡਮੀ ਨਾਲ ਜੁੜੀਆਂ ਸੁਹਾਵਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਕੈਡਮੀ ਮੈਨੇਜਮੈਂਟ ਅਤੇ ਸਟਾਫ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਸਥਾ ਅੰਦਰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਵੀ ਬਰਾਬਰ ਮਹੱਤਤਾ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਚੰਗੇ ਗੁਣਾਂ ਦਾ ਧਾਰਣ ਕਰਦੇ ਹੋਏ ਉੱਚੀ ਸੋਚ ਅਤੇ ਅਨੁਸ਼ਾਸਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਵਿਦਿਆਰਥੀਆਂ ਵਿਚ ਮਿਸ ਫੇਅਰਵੈੱਲ ਤੇ ਮਿਸਟਰ ਫੇਅਰਵੈੱਲ ਦਾ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿਚ 12ਵੀਂ ਜਮਾਤ ਦੇ ਜ਼ੋਰਾਵਰ ਸਿੰਘ ਨੂੰ ਮਿਸਟਰ ਅਤੇ ਸਚਲੀਨ ਕੌਰ ਸੈਣੀ ਨੂੰ ਮਿਸ ਫੇਅਰਵੈੱਲ ਦੇ ਖਿਤਾਬ ਨਾਲ ਨਿਵਾਜਿਆ ਗਿਆ। ਇਸ ਦੇ ਨਾਲ ਹੀ ਹਰਸਿਮਰਨ ਕੌਰ ਨੂੰ “ਮਿਸ ਸਟਨਿੰਗ” ਤੇ ਮਾਨਵ ਨਈਅਰ ਨੂੰ “ਮਿਸਟਰ ਹੈਂਡਸਮ” ਦਾ ਖਿਤਾਬ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਐੱਮਡੀ ਤਜਿੰਦਰ ਸਿੰਘ ਢਿੱਲੋਂ ਅਤੇ ਸੁਖਨਿੰਦਰ ਸਿੰਘ ਕਲੋਟੀ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਖਿਆ ਕਿ ਵਿਦਿਆਰਥੀ ਸਖਤ ਮੇਹਨਤ ਕਰਦੇ ਹੋਏ ਉੱਚੇ ਮੁਕਾਮ ਹਾਸਲ ਕਰਨ। ਇਸ ਮੌਕੇ ਸੁਖਪਾਲ ਸਿੰਘ ਗੁਰਾਇਆ, ਤਰਨਜੀਤ ਸਿੰਘ ਸੈਣੀ, ਅਮਜਦ ਅਲੀ, ਪਰਵਿੰਦਰ ਸਿੰਘ, ਸੰਦੀਪ ਕੌਰ, ਸੁਖਜਿੰਦਰ ਕੌਰ, ਰਜਿੰਦਰ ਕੌਰ, ਅੰਸ਼ੂ ਕਮਲ, ਪੂਜਾ ਸੈਣੀ, ਮਨਦੀਪ ਕੌਰ, ਪ੍ਰਿਅੰਕਾ ਗੁਪਤਾ, ਜੋਤੀ ਸੂਦ, ਅਚਿੰਨ ਸ਼ਿਵਾ ਠਾਕੁਰ ਤੇ ਬਲਕਰਨ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਰਿਹਾ।