ਆਰਸੀਐੱਫ, ਖਾਲਸਾ ਕਾਲਜ ਤੇ ਸੀਆਈਐੱਸਐੱਫ ਦੀਆਂ ਟੀਮਾਂ ਫਾਈਨਲ ’ਚ
ਆਲ ਇੰਡੀਆ ਖਿਡਾਰੀ ਮੁੱਖ ਮਹਿਮਾਨ ਬਲਵੀਰ ਸਿੰਘ ਕੂੰਨਰ, ਕਸ਼ਮੀਰ ਸਿੰਘ, ਜਰਨੈਲ ਸਿੰਘ, ਮੰਗਲ ਖਾਬੜਾ ਨਾਲ ਕੁਲਵੰਤ ਸਿੰਘ ਸੰਘਾ, ਦਲਜੀਤ ਸਿੰਘ ਯੂਕੇ ਤੇ ਹੋਰ। ਪੰਜਾਬੀ ਜਾਗਰਣ
Publish Date: Thu, 19 Feb 2026 05:08 PM (IST)
Updated Date: Fri, 20 Feb 2026 04:06 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ’ਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 63ਵੇਂ ਪ੍ਰਿੰਸੀਪਲ ਹਰਭਜਨ ਸਿੰਘ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਦੇ ਮੈਚ ’ਚ ਖੇਡ ਪ੍ਰੇਮੀਆਂ ਨੂੰ ਰੌਚਕ ਫੁੱਟਬਾਲ ਮੁਕਾਬਲੇ ਦੇਖਣ ਨੂੰ ਮਿਲੇ। ਸੈਮੀਫਾਈਨਲ ਟੂਰਨਾਮੈਂਟ ਦੇ ਵੱਖ-ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਬਲਵੀਰ ਸਿੰਘ ਕੂੰਨਰ, ਕਸ਼ਮੀਰ ਸਿੰਘ, ਜਰਨੈਲ ਸਿੰਘ, ਮੰਗਲ ਸਿੰਘ ਖਾਬੜਾ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋ ਸਾਮਲ ਹੋਏ। ਉਨ੍ਹਾਂ ਨਾਲ ਕੁਲਵੰਤ ਸਿੰਘ ਸੰਘਾ, ਤਜਿੰਦਰ ਕੁਮਾਰ, ਬਲਵੀਰ ਸਿੰਘ, ਸੋਹਨ ਸਿੰਘ ਗਿੱਲ, ਗੁਰਸੇਵਕ ਸਿੰਘ ਬੈਂਸ, ਦਲਜੀਤ ਸਿੰਘ ਯੂਕੇ, ਸੰਤੋਖ ਸਿੰਘ ਸੈਣੀ, ਕੁਲਦੀਪ ਸਿੰਘ ਖਾਬੜਾ ਤੇ ਅਮਰੀਕ ਸਿੰਘ ਬੈਂਸ ਨੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਸੈਮੀਫਾਈਨਲ ਮੈਚਾਂ ’ਚ ਖਾਲਸਾ ਕਾਲਜ ਮਾਹਿਲਪੁਰ ਨੇ ਬੰਗਾ ਕਾਲਜ ਨੂੰ 1-0 ਨਾਲ, ਆਰਸੀਐੱਫ ਕਪੂਰਥਲਾ ਨੇ ਬੀਐੱਸਐੱਫ ਜਲੰਧਰ ਨੂੰ 2-1 ਨਾਲ, ਸੀਆਈਐੱਸਐੱਫ ਦਿੱਲੀ ਨੇ ਨੇ ਪੰਜਾਬ ਪੁਲਸ ਜਲੰਧਰ ਨੂੰ 2 -0 ਹਰਾ ਕੇ ਫਾਈਨਲ ’ਚ ਪ੍ਰਵੇਸ ਕੀਤਾ। ਖਬਰ ਲਿਖੇ ਜਾਣ ਤੱਕ ਪੰਜਾਬ ਫੁੱਟਬਾਲ ਐਕਡਮੀ ਰਾਊਡ ਗਲਾਸ ਮੋਹਾਲੀ ਤੇ ਸ੍ਰੀ ਅਨੰਦਪੁਰ ਸਾਹਿਬ ਐਕਡਮੀ ਵਿਚਕਾਰ ਸੈਮੀਫਾਈਨਲ ਮੈਚ ਬਰਾਬਰ ਚੱਲ ਰਿਹਾ ਸੀ। ਇਸ ਮੌਕੇ ਤਲਵਿੰਦਰ ਹੀਰ, ਐਮ ਸੀ ਬਲਦੇਵ ਸਿੰਘ,ਸੱਤਪ੍ਰਕਾਸ਼ ਸਿੰਘ,ਕੁਲਵਰਨ ਸਿੰਘ ਬੈਸ ਕਨੈਡਾ, ਠੇਕੇਦਾਰ ਜਗਜੀਤ ਸਿੰਘ, ਗੁਰਇਕਬਾਲ ਸਿੰਘ ਬੈਸ, ਮਹਿੰਦਰ ਭਾਟੀਆ, ਬਨਿੰਦਰ ਸਿੰਘ, ਮਾ ਅੱਛਰ ਸਿੰਘ, ਪਰਮਜੀਤ ਸਿੰਘ ਬੈਸ, ਅਜੀਤ ਸਿੰਘ ਫੌਜੀ, ਬਲਵੀਰ ਸਿੰਘ ਝੂਟੀ, ਬੰਤ ਸਿੰਘ ਬੈਸ, ਰਾਜ ਕੁਮਾਰ, ਗੁਰਿੰਦਰ ਸਿੰਘ ਬੈਸ, ਮਲਕੀਤ ਸਿੰਘ ਹੀਰ, ਪ੍ਰਿੰਸ ਮਹਿੰਦਰ ਸ਼ਰਮਾ, ਬਲਵੀਰ ਸਿੰਘ, ਹਰਜੀਤ ਸਿੰਘ ਬੈਂਸ, ਪਰਮਜੀਤ ਸਿੰਘ ਪੰਮੀ, ਗੁਰਪ੍ਰੀਤ ਸਿੰਘ ਸੰਘਾ, ਬਲਵੰਤ ਸਿੰਘ ਕੰਗ,ਗੁਰਬਚਨ ਸਿੰਘ ਕੰਗ, ਅਜਮੇਰ ਸਿੰਘ ਸਮੇਤ ਖੇਡ ਪ੍ਰੇਮੀ ਵੱਡੀ ਗਿਣਤੀ ’ਚ ਹਾਜ਼ਰ ਸਨ।