ਮਹਾਸ਼ਿਵਰਾਤਰੀ ਮੌਕੇ ਵਿਸ਼ਾਲ ਹਵਨ ਤੇ ਕੀਰਤਨ ਦਾ ਆਯੋਜਨ
ਸ਼ਿਵ ਮੰਦਿਰ ਬੰਸੀ ਨਗਰ ਵਿਖੇ ਮਹਾਸ਼ਿਵਰਾਤਰੀ ਮੌਕੇ ਵਿਸ਼ਾਲ ਹਵਨ ਤੇ ਕੀਰਤਨ ਦਾ ਆਯੋਜਨ
Publish Date: Tue, 17 Feb 2026 08:13 PM (IST)
Updated Date: Wed, 18 Feb 2026 04:15 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਮਹਾਸ਼ਿਵਰਾਤਰੀ ਤਿਉਹਾਰ ਦੀ ਸਮਾਪਤੀ ਦੇ ਮੌਕੇ ’ਤੇ ਬੰਸੀ ਨਗਰ ਵੈਲਫੇਅਰ ਸੋਸਾਇਟੀ ਵੱਲੋਂ ਸ਼ਿਵ ਮੰਦਿਰ ਬੰਸੀ ਨਗਰ ਵਿਖੇ ਵਿਸ਼ਾਲ ਹਵਨ ਯੱਗ ਅਤੇ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੇ ਗੁਣ ਗਾਏ ਅਤੇ ਹਵਨ ਵਿੱਚ ਭਰਪੂਰ ਆਹੂਤੀਆਂ ਭੇਟ ਕੀਤੀਆਂ। ਸੋਸਾਇਟੀ ਦੇ ਪ੍ਰਧਾਨ ਡਾ. ਰਮਨ ਘਈ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਦੇ ਸ਼ਾਨਦਾਰ ਜਲੂਸ ਦੀ ਸਮਾਪਤੀ ਤੋਂ ਬਾਅਦ ਸ਼ਹਿਰ ਵਾਸੀਆਂ ਅਤੇ ਬੰਸੀ ਨਗਰ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਭਗਵਾਨ ਦਾ ਭਜਨ-ਕੀਰਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਡਿਤ ਵਕੀਲ ਤਿਵਾੜੀ ਵੱਲੋਂ ਕਰਵਾਏ ਗਏ ਹਵਨ ਵਿੱਚ ਇਲਾਕੇ ਦੇ ਨਿਵਾਸੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਡਾ. ਘਈ ਨੇ ਜਾਣਕਾਰੀ ਦਿੱਤੀ ਕਿ 21 ਫਰਵਰੀ ਸ਼ਾਮ ਨੂੰ ਸ਼ਿਵ ਵਿਵਾਹ ਦਾ ਆਯੋਜਨ ਕੀਤਾ ਜਾਵੇਗਾ ਅਤੇ 22 ਫਰਵਰੀ ਨੂੰ ਭੋਲੇਨਾਥ ਦਾ ਅਖੰਡ ਪਾਠ ਕਰਵਾਇਆ ਜਾਵੇਗਾ। ਇਸ ਮੌਕੇ ਜਗਦੀਸ਼ ਮਿਨਹਾਸ, ਅਸ਼ੋਕ ਗੋਲਡੀ ਬਿੱਲਾ, ਦੇਸ ਰਾਜ ਠਾਕੁਰ, ਹਰੀਸ਼ ਬੇਦੀ, ਮੋਹਿਤ ਸੰਧੂ, ਰਾਜ ਕੁਮਾਰ, ਪ੍ਰਿੰਸ ਕੁਮਾਰ, ਵਿਨੀਤ ਪਟਿਆਲ, ਅਮਿਤ ਪਟਿਆਲ, ਵਿਕਰਾਂਤ ਸ਼ਰਮਾ, ਪ੍ਰਦੀਪ ਸ਼ਾਹ, ਲੱਕੀ ਢੀਂਗਰਾ ਸਮੇਤ ਕਈ ਇਲਾਕਾ ਨਿਵਾਸੀ ਅਤੇ ਮਹਿਲਾਵਾਂ ਹਾਜ਼ਰ ਸਨ।