ਮੋਟਰਸਾਈਕਲਾਂ ਦੀ ਟੱਕਰ ’ਚ ਇਕ ਦੀ ਮੌਤ, ਇੱਕ ਨਾਮਜ਼ਦ
ਮੋਟਰਸਾਈਕਲਾਂ ਦੀ ਟੱਕਰ ਵਿੱਚ ਵਿਅਕਤੀ ਦੀ ਮੌਤ, ਇੱਕ ਨਾਮਜ਼ਦ
Publish Date: Tue, 17 Feb 2026 07:21 PM (IST)
Updated Date: Wed, 18 Feb 2026 04:12 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਗੜ੍ਹਸ਼ੰਕਰ ਪੁਲਿਸ ਵੱਲੋਂ ਐਤਵਾਰ ਨੂੰ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ਵਿੱਚ ਮੋਟਰਸਾਈਕਲ ਚਾਲਕ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲਖਬੀਰ ਸਿੰਘ ਪੁੱਤਰ ਹਰਮਹਿੰਦਰ ਸਿੰਘ ਵਾਸੀ ਸਜਾਵਲਪੁਰ ਥਾਣਾ ਸਦਰ ਬਲਾਚੌਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਐਤਵਾਰ ਨੂੰ ਉਸ ਦਾ ਸਹੁਰਾ ਤਰਲੋਚਨ ਸਿੰਘ ਪੁੱਤਰ ਗੁਰਬਚਨ ਸਿੰਘ ਤੇ ਸੁਰਿੰਦਰ ਕੌਰ ਵਾਸੀਆਨ ਦਿਆਲਾ ਥਾਣਾ ਪੋਜੇਵਾਲ ਆਪਣੇ ਮੋਟਰਸਾਈਕਲ ’ਤੇ ਆਪਣੀ ਲੜਕੀ ਪਰਮਜੀਤ ਕੌਰ ਦੇ ਪਿੰਡ ਖੈਰੜ ਅਛਰਵਾਲ ਥਾਣਾ ਮਾਹਿਲਪੁਰ ਵਿਖੇ ਜਾ ਰਹੇ ਸਨ, ਜਿਨ੍ਹਾਂ ਦੇ ਪਿੱਛੇ ਉਹ ਵੀ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਉਹ ਜਦ ਬੰਗਾ ਰੋਡ ਗੜ੍ਹਸ਼ੰਕਰ ਤੋਂ ਕੋਟਫਤੂਹੀ ਨਹਿਰ ਵਾਲੇ ਪਾਸੇ ਮੁੜੇ ਤਾਂ ਬੰਗਾ ਵਾਲੇ ਪਾਸਿਓਂ ਤੇਜ਼ ਰਫਤਾਰ ਨਾਲ ਆ ਰਹੇ ਇੱਕ ਮੋਟਰਸਾਈਕਲ ਸਵਾਰ ਹਨੀ ਪੁੱਤਰ ਸੁਭਾਸ਼ ਵਾਸੀ ਸੋਤਰਾਂ ਰੋਡ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਲਾਪਰਵਾਹੀ ਤੇ ਅਣਗਹਿਲੀ ਨਾਲ ਮੋਟਰਸਾਈਕਲ ਉਸ ਦੇ ਸਹੁਰੇ ਦੇ ਮੋਟਰਸਾਈਕਲ ’ਚ ਮਾਰਿਆ, ਜਿਸ ਕਾਰਨ ਉਸ ਦਾ ਸੱਸ ਤੇ ਸਹੁਰਾ ਮੋਟਰਸਾਈਕਲ ਤੋਂ ਡਿੱਗ ਗਏ ਤੇ ਉਨ੍ਹਾਂ ਦੇ ਸਿਰ ’ਚ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਜ਼ਖਮੀ ਹਾਲਤ ’ਚ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਸਹੁਰੇ ਤਰਲੋਚਨ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਵੱਲੋਂ ਹਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ।