ਸੜਕ ਕਿਨਾਰੇ ਪਿਆ ਟੋਇਆ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ
ਸੜਕ ਕਿਨਾਰੇ ਪਿਆ ਟੋਆ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ
Publish Date: Tue, 17 Feb 2026 07:12 PM (IST)
Updated Date: Wed, 18 Feb 2026 04:12 AM (IST)

ਜਲਦੀ ਹੀ ਟੋਏ ਨੂੰ ਠੀਕ ਕਰਵਾਇਆ ਜਾਵੇਗਾ : ਡਿਪਟੀ ਸਪੀਕਰ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਅੱਡਾ ਹੈਬੋਵਾਲ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਂਦੀ ਸੜਕ |ਤੇ ਪੈਂਦੇ ਪਿੰਡ ਸੀਹਵਾ ਵਿਖੇ ਸੜਕ ਦੇ ਕਿਨਾਰੇ ਤੇ ਪਿਛਲੇ ਕਈ ਦਿਨਾਂ ਤੋਂ ਪਿਆ ਹੋਇਆ ਟੋਆ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਦੋਂ ਕਿ ਇਸ ਟੋਏ ਦੇ ਬਿਲਕੁੱਲ ਨਜ਼ਦੀਕ ਹੀ ਡੂੰਘੀ ਖਾਈ ਹੈ। ਪਿੰਡ ਵਾਸੀਆਂ ਨੇ ਹੀ ਸੜਕ ਤੇ ਮਿੱਟੀ ਦੇ ਥੈਲੇ ਭਰ ਕੇ ਸੜਕ ਦੇ ਟੁੱਟੇ ਹੋਣ ਦੀ ਨਿਸ਼ਾਨੀ ਲਾਈ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹ ਸੜਕ ਤੋਂ ਨਿੱਤ ਦਿਨ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਹਨ ਤੇ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਫੇਰੀ ਮੌਕੇ ਇਸ ਸੜਕ ਤੋਂ ਪੰਜਾਬ ਸਰਕਾਰ ਦੀਆਂ ਸੈਂਕੜਿਆਂ ਦੀ ਗਿਣਤੀ ’ਚ ਬੱਸਾਂ ਸੰਗਤਾਂ ਨੂੰ ਲੈ ਕੇ ਪਹੁੰਚਿਆ ਸਨ ਪਰ ਪ੍ਰਸ਼ਾਸਨ ਨੇ ਇਸ ਖਤਰਨਾਕ ਟੋਏ ਨੂੰ ਠੀਕ ਕਰਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ। ਪਿੰਡ ਵਾਸੀਆਂ ਵੱਲੋਂ ਵਾਰ ਵਾਰ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦੀ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ ਜਾਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਬਾਕਸ-0- ਕੀ ਕਿਹਾ ਸਾਬਕਾ ਸਰਪੰਚ ਪ੍ਰਦੀਪ ਰੰਗੀਲਾ ਨੇ? ਇਸ ਬਾਰੇ ਗਲਬਾਤ ਕਰਦਿਆਂ ਪਿੰਡ ਸੀਹਵਾ ਦੇ ਸਾਬਕਾ ਸਰਪੰਚ ਪ੍ਰਦੀਪ ਰੰਗੀਲਾ ਨੇ ਕਿਹਾ ਕਿ ਸੜਕ ਦੇ ਕਿਨਾਰੇ ’ਤੇ ਬਣੇ ਇਸ ਟੋਏ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਇਸ ਟੋਏ ਨੂੰ ਠੀਕ ਕਰਨ ਲਈ ਤੇ ਇਸ ਸੜਕ ਕਿਨਾਰੇ ਡੂੰਘੀ ਖਾਈ ਨਾਲ ਦੀਵਾਰ ਬਣਾਉਣ ਲਈ ਕਈ ਵਾਰ ਪ੍ਰਸ਼ਾਸਨ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਸੀਹਵਾ ’ਚ ਪੈਂਦੀ ਸੜਕ ਦੇ ਕਿਨਾਰੇ ਖਾਈ ਦੇ ਨਾਲ-ਨਾਲ ਕੰਧ ਬਣਾਈ ਜਾਵੇ। ਬਾਕਸ-- ਕੀ ਕਿਹਾ ਡਿਪਟੀ ਸਪੀਕਰ ਪੰਜਾਬ ਨੇ? ਇਸ ਸਬੰਧੀ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਤੱਪੋ ਸਥਲੀ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਨੂੰ ਜਲਦੀ ਨਵੀਂ ਦਿੱਖ ਦਿੱਤੀ ਜਾਵੇਗੀ, ਕਿਉਂਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇ ਪ੍ਰਕਾਸ਼ ਪੁਰਬ ਅਗਲੇ ਸਾਲ ਮਨਾਏ ਜਾ ਰਹੇ ਹਨ, ਜਿਸ ਲਈ ਪੂਰਾ ਸਾਲ ਸਮਾਗਮ ਚੱਲਣਗੇ। ਉਨ੍ਹਾਂ ਕਿਹਾ ਕਿ ਸੀਹਵਾ ਸੜਕ ’ਤੇ ਪਏ ਟੋਏ ਨੂੰ ਜਲਦੀ ਹੀ ਠੀਕ ਕਰਵਾ ਦਿੱਤਾ ਜਾਵੇਗਾ।