ਬਿਜਲੀ ਵਿਭਾਗ ਦੇ ਕਾਮਿਆ ਨੇ ਫੂਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ
ਬਿਜਲੀ ਵਿਭਾਗ ਦੇ ਕਾਮਿਆ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 17 Feb 2026 07:07 PM (IST)
Updated Date: Wed, 18 Feb 2026 04:12 AM (IST)
ਹਰਿਆਣਾ: ਜੁਆਇੰਟ ਫੋਰਮ ਦੇ ਸੱਦੇ ’ਤੇ ਦੇਸ਼ ਵਿਆਪੀ ਹੜਤਾਲ ਦੇ ਸਬੰਧ ’ਚ ਪੀਐੱਸਪੀਸੀਐੱਲ ਤੇ ਪੀਐੱਸਟੀਸੀਐੱਲ ਕਰਮਚਾਰੀਆਂ ਦੇ ਸਬ-ਡਵੀਜ਼ਨ ਹਰਿਆਣਾ ਵਿਖੇ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਕਰਮਚਾਰੀਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਮਾੜੀਆ ਨੀਤੀਆਂ ਖਿਲਾਫ ਜਮਕੇ ਨਾਅਰੇਬਾਜ਼ੀ ਗਈ, ਜਿਸ ’ਚ ਜੇਈ, ਲਾਈਨਮੈਨ, ਕਲਰਕ, ਗਰਿੱਡ ਕਰਮਚਾਰੀ ਤੇ ਬਿਜਲੀ ਵਿਭਾਗ ਦੇ ਹੋਰ ਕਰਮਚਾਰੀਆਂ ਨੇ ਕੰਮ ਠੱਪ ਕਰ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
ਇਸ ਦੌਰਾਨ ਕੀਤੀ ਗਈ ਗੇਟ ਰੈਲੀ ਦੌਰਾਨ, ਇੰਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ, ਟੀਐੱਸਯੂ ਦੇ ਪ੍ਰਧਾਨ ਦੀਪਕ ਕੁਮਾਰ ਅਤੇ ਏਟਕ ਦੇ ਪ੍ਰਧਾਨ ਮਨਜੀਤ ਸਿੰਘ ਨੇ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋ ਲਾਗੂ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ 2025 ਨੂੰ ਰੱਦ ਕੀਤਾ ਜਾਵੇ, ਕਿਉਕਿ ਇਹ ਬਿੱਲ ਪੂਰੀ ਤਰ੍ਹਾ ਮੁਲਾਜ਼ਮਾਂ ਅਤੇ ਪਬਲਿਕ ਹਿੱਤਾ ਦੇ ਵਿਰੁਧ ਹੈ। ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਰਾਹੀਂ ਪਾਵਰ ਸੈਕਟਰ ’ਚ ਨਿੱਜੀਕਰਨ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਜਾ ਰਹੀ ਹੈ। ਨਿੱਜੀਕਰਨ ਅਤੇ ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕੀਤਾ ਜਾਵੇ।
ਇਸ ਮੌਕੇ ਸਿਮਰਨਜੀਤ ਸਿੰਘ ਮੀਤ ਪ੍ਰਧਾਨ, ਜਤਿੰਦਰ ਸਿੰਘ ਸਕੱਤਰ, ਰਮਤੇਜ ਸਿੰਘ ਮੁਖ ਸਲਾਹਕਾਰ, ਹਰਜਿੰਦਰ ਸਿੰਘ, ਕਰਨੈਲ ਸਿੰਘ, ਜੇ.ਈ. ਕੌਂਸਲ ਦੇ ਕੁਲਬੀਰ ਸਿੰਘ ਜੇ.ਈ., ਗੁਰਪ੍ਰੀਤ ਸਿੰਘ ਜੇਈ, ਨਰਿੰਦਰ ਕੁਮਾਰ ਜੇਈ ਅਮਨਪ੍ਰੀਤ ਸਿੰਘ ਐੱਲਡੀਸੀ, ਰਵੀੰਦਰ ਕੁਮਾਰ ਲਾਈਨਮੈਨ, ਸੁਨੀਲ ਪਾਂਡੇ ਕੈਸ਼ੀਅਰ, ਰਵਿੰਦਰ ਸਿੰਘ ਏਐੱਲਐੱਮ, ਜਸਵੀਰ ਸਿੰਘ, ਸੰਦੀਪ ਕੁਮਾਰ ਲਾਈਨਮੈਨ, ਰਮਤੀਜ ਸਿੰਘ ਲਾਈਨਮੈਨ, ਮਲਕੀਤ ਸਿੰਘ ਲਾਈਨ ਮੈਨ, ਨਰਿੰਦਰ ਕੁਮਾਰ ਜੇ. ਈ. ਹਾਜ਼ਰ ਸਨ ਅਤੇ ਹੋਰ ਬਹੁਤ ਸਾਰੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖਤ ਆਲੋਚਨਾ ਕੀਤੀ।