ਅੰਬਾਲਾ ਜੱਟਾਂ ਦੇ 20ਵੇਂ ਕਬੱਡੀ ਕੱਪ ਦੀਆਂ 22 ਨੂੰ
ਅੰਬਾਲਾ ਜੱਟਾਂ ਦੇ 20ਵੇਂ ਕਬੱਡੀ ਕੱਪ ਦੀਆਂ 22 ਨੂੰ ਸ਼ੁਰ
Publish Date: Tue, 17 Feb 2026 06:35 PM (IST)
Updated Date: Wed, 18 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ (ਰਜਿ.) ਅੰਬਾਲਾ ਜੱਟਾਂ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ 20ਵਾਂ ਕਬੱਡੀ ਕੱਪ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਬੜੇ ਹੀ ਹਰਸ਼ੋਲਾਸ ਨਾਲ ਕਰਵਾਇਆ ਜਾ ਰਿਹਾ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਕਰਦੇ ਹਰਮਿੰਦਰ ਸਿੰਘ ਢੱਟ ਨੇ ਦੱਸਿਆ ਕਿ 20 ਵਾਂ ਬਾਸਕਟ ਬਾਲ ਅਤੇ ਦਸਤਾਰ ਸਜਾਓ ਅਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਮਿਤੀ 22 ਫਰਵਰੀ ਨੂੰ ਗੜ੍ਹਦੀਵਾਲਾ ਦੇ ਮੋਹਨ ਕਲੀਨਿਕ ਵੱਲੋਂ ਮੁਫਤ ਕੈਂਪ ਲਾਇਆ ਜਾ ਰਿਹਾ ਹੈ। ਮਿਤੀ 27 ਫਰਵਰੀ ਨੂੰ ਬਾਸਕਿਟਬਾਲ ਮੈਚ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਜਾਣਗੇ ਅਤੇ 28 ਫਰਵਰੀ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ। ਜਿਸ ਵਿੱਚ ਵਧੀਆ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ ਅਤੇ ਇਹਨਾਂ ਨੂੰ ਵੀ ਵਧੀਆ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।