ਮੋਟਰਸਾਈਕਲ ਸਵਾਰ ਲੁਟੇਰਿਆ ਨੇ ਹਾਕਰ ’ਤੇ ਕੀਤਾ ਹਮਲਾ
ਪਿੰਡ ਚੰਦੇਲੀ ਦੇ ਨੇੜੇ ਅਣਪਛਾਤਿਆ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਹਾਕਰ ’ਤੇ ਕੀਤਾ ਹਮਲਾ
Publish Date: Tue, 17 Feb 2026 05:21 PM (IST)
Updated Date: Wed, 18 Feb 2026 04:07 AM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਬੀਤੇ ਲੰਘੇ ਦਿਨ ਤੜਕਸਾਰ ਅਖਬਾਰਾਂ ਵੰਡਣ ਵਾਲੇ ਹਾਕਰ ਤੇ ਅਣਪਛਾਤੇ ਮੋਟਰਸਾਇਕਲ ਸਵਾਰ ਲੁਟੇਰਿਆ ਨੇ ਤੇਜਧਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ ਹਾਕਰ ਨੇ ਭੱਜ ਕੇ ਜਾਨ ਬਚਾਈ ਥਾਣਾ ਚੱਬੇਵਾਲ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਬਾਵਾ ਚੱਕ ਕਟਾਰੂ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰਾ ਬੀਤੇ ਦਿਨ ਸਵੇਰੇ 6.30 ਵਜੇ ਅਖਬਾਰਾਂ ਵੰਡਣ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋ ਉਹ ਚੰਦੇਲੀ ਅੱਡੇ ਤੋਂ ਥੋੜਾ ਅੱਗੇ ਗਿਆ ਤਾਂ ਪਿੱਛੇ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਦਾਤਰ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਨੇ ਉਸ ਦੇ ਹੱਥ ਅੱਗੇ ਕਰਨ ਕਰਕੇ ਉਸ ਦੇ ਹੱਥ ਤੇ ਮਾਮੂਲੀ ਸੱਟ ਲੱਗ ਗਈ। ਉਸ ਨੇ ਦੱਸਿਆ ਕਿ ਸਾਇਕਲ ਸੁੱਟ ਕੇ ਡੰਡਾ ਤੋੜਿਆ ਤਾ ਲੁਟੇਰੇ ਮੇਟਰਸਾਇਕਲ ਤੇ ਭੱਜ ਗਏ। ਥਾਣਾ ਚੱਬੇਵਾਲ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।