ਅਮਰੀਕਾ ਦੀ ਜੇਲ੍ਹ ’ਚ ਕੈਦ ਗੌਤਮ ਨਈਅਰ ਖੰਨਾ ਦੇ ਯਤਨਾਂ ਨਾਲ ਸੁਰੱਖਿਅਤ ਭਾਰਤ ਵਾਪਸ ਆਏ
ਅਮਰੀਕਾ ਦੀ ਜੇਲ੍ਹ ਵਿੱਚ ਕੈਦ ਗੌਤਮ ਨਈਅਰ ਖੰਨਾ ਦੇ ਯਤਨਾਂ ਨਾਲ ਸੁਰੱਖਿਅਤ ਭਾਰਤ ਵਾਪਸ ਆਏ
Publish Date: Tue, 17 Feb 2026 05:20 PM (IST)
Updated Date: Wed, 18 Feb 2026 04:07 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਅਣਥੱਕ ਯਤਨਾਂ ਅਤੇ ਭਾਰਤ ਸਰਕਾਰ ਦੀ ਤੁਰੰਤ ਕਾਰਵਾਈ ਸਦਕਾ ਅਮਰੀਕਾ ਦੀ ਜੇਲ੍ਹ ਵਿੱਚ ਫਸੇ ਗੌਤਮ ਨਈਅਰ ਸੁਰੱਖਿਅਤ ਭਾਰਤ ਵਾਪਸ ਪਰਤ ਆਏ ਹਨ। ਖੰਨਾ ਦੇ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ, ਹਾਲ ਹੀ ਵਿੱਚ ਗੌਤਮ ਨਈਅਰ ਦੇ ਪਿਤਾ ਸ਼ਿਵ ਚਰਨ ਨੇ ਖੰਨਾ ਨਾਲ ਉਨ੍ਹਾਂ ਦੇ ਖੁੱਲ੍ਹੇ ਦਰਬਾਰ ਵਿੱਚ ਮਿਲ ਕੇ ਪੁੱਤਰ ਦੇ ਅਮਰੀਕਾ ਵਿੱਚ ਫਸੇ ਹੋਣ ਬਾਰੇ ਜਾਣਕਾਰੀ ਦਿੱਤੀ ਸੀ ਤੇ ਉਸਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਬੇਨਤੀ ਕੀਤੀ ਸੀ। ਸਾਬਕਾ ਸੰਸਦ ਮੈਂਬਰ ਖੰਨਾ ਵੱਲੋਂ ਤੁਰੰਤ ਕਾਗਜ਼ੀ ਕਾਰਵਾਈ ਪੂਰੀ ਕਰਕੇ ਇਹ ਮਾਮਲਾ ਕੇਂਦਰੀ ਵਿਦੇਸ਼ ਮੰਤਰਾਲੇ ਦੇ ਧਿਆਨ ’ਚ ਲਿਆਂਦਾ ਗਿਆ। ਭਾਰਤ ਸਰਕਾਰ ਦੀ ਮਦਦ ਅਤੇ ਤੇਜ਼ ਕਾਰਵਾਈ ਸਦਕਾ ਗੌਤਮ ਨਈਅਰ ਨੂੰ ਅਮਰੀਕਾ ਦੀ ਜੇਲ੍ਹ ਤੋਂ ਰਿਹਾਅ ਕਰਵਾ ਕੇ ਭਾਰਤ ਲਿਆਂਦਾ ਗਿਆ। ਧਿਆਨਯੋਗ ਹੈ ਕਿ ਗੌਤਮ ਨਈਅਰ ਜਲੰਧਰ ਜ਼ਿਲ੍ਹੇ ਦੀ ਆਦਮਪੁਰ ਤਹਿਸੀਲ ਦੇ ਪਿੰਡ ਕਾਲੜਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਅਮਰੀਕਾ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਮਿਸੀਸਿਪੀ ਦੇ ਐਡਮਜ਼ ਕਾਉਂਟੀ ਸੁਧਾਰ ਕੇਂਦਰ ਵਿੱਚ ਕੈਦ ਕਰ ਦਿੱਤਾ ਸੀ। ਭਾਰਤ ਵਾਪਸੀ ਤੋਂ ਬਾਅਦ ਗੌਤਮ ਨਈਅਰ ਆਪਣੇ ਪਰਿਵਾਰ ਸਮੇਤ ਅਵਿਨਾਸ਼ ਰਾਏ ਖੰਨਾ ਨਾਲ ਮਿਲਣ ਪਹੁੰਚੇ ਅਤੇ ਖੰਨਾ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਖੰਨਾ ਨੇ ਗੌਤਮ ਨੂੰ ਮਠਿਆਈਆਂ ਖੁਆ ਕੇ ਘਰ ਵਾਪਸੀ ਦੀ ਵਧਾਈ ਦਿੱਤੀ।