ਸ਼੍ਰੀ ਰੁਦਰਚੰਡੀ ਮਹਾਯੱਗ ਅਤੇ ਸ਼੍ਰੀਮਦ ਭਾਗਵਤ ਕਥਾ ਅੱਜ
ਸ਼੍ਰੀ ਰੁਦਰਚੰਡੀ ਮਹਾਯੱਗ ਅਤੇ ਸ਼੍ਰੀਮਦ ਭਾਗਵਤ ਕਥਾ ਅੱਜ ਮਾਂ ਅੰਨਪੂਰਨਾ ਮੰਦਿਰ ਤੋਂ ਸ਼ੁਰੂ
Publish Date: Tue, 17 Feb 2026 04:50 PM (IST)
Updated Date: Wed, 18 Feb 2026 04:04 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸ਼੍ਰੀ ਨੰਦ ਅੰਨਪੂਰਨਾ ਚੈਰੀਟੇਬਲ ਸੋਸਾਇਟੀ ਵੱਲੋਂ ਆਯੋਜਿਤ ਸ਼੍ਰੀ ਰੁਦਰਚੰਡੀ ਮਹਾਯੱਗ ਅਤੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਅੱਜ 18 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਹ ਧਾਰਮਿਕ ਸਮਾਗਮ 29 ਫਰਵਰੀ ਤੱਕ ਏਕਤਾ ਨਗਰ ਸਥਿਤ ਮਾਂ ਅੰਨਪੂਰਨਾ ਮੰਦਿਰ ਵਿਖੇ ਕਰਵਾਇਆ ਜਾ ਰਿਹਾ ਹੈ। ਸੋਸਾਇਟੀ ਦੇ ਪ੍ਰਧਾਨ ਰਮੇਸ਼ ਅਗਰਵਾਲ ਅਤੇ ਜਨਰਲ ਸਕੱਤਰ ਤਰਸੇਮ ਮੋਦਗਿਲ ਨੇ ਦੱਸਿਆ ਕਿ 18 ਫਰਵਰੀ ਨੂੰ ਸਵੇਰੇ 8 ਵਜੇ ਵੇਦ ਪਾਠਕਾਂ ਦੀ ਚੋਣ ਕੀਤੀ ਜਾਵੇਗੀ ਅਤੇ ਸਵੇਰੇ 11 ਵਜੇ ਜਲ ਯਾਤਰਾ (ਕਲਸ਼ ਯਾਤਰਾ) ਰਵਾਨਾ ਹੋਵੇਗੀ। ਉਨ੍ਹਾਂ ਅਨੁਸਾਰ 19 ਤੋਂ 27 ਫਰਵਰੀ ਤੱਕ ਦੁਰਗਾ ਪਾਠ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ, ਜਦਕਿ ਰੁਦਰ ਪਾਠ ਅਤੇ ਹਵਨ ਸ਼ਾਮ 3 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਇਆ ਜਾਵੇਗਾ। 28 ਫਰਵਰੀ ਨੂੰ ਸਵੇਰੇ 10:30 ਵਜੇ ਸੰਕੀਰਤਨ ਹੋਵੇਗਾ ਅਤੇ ਦੁਪਹਿਰ 1 ਵਜੇ ਪੂਰਨਹੁਤੀ ਭੇਟ ਕੀਤੀ ਜਾਵੇਗੀ। 1 ਮਾਰਚ ਨੂੰ ਕੰਨਿਆ ਪੂਜਨ ਅਤੇ ਬ੍ਰਾਹਮਣ ਭੋਜਨ ਉਪਰੰਤ ਭੰਡਾਰਾ ਆਯੋਜਿਤ ਕੀਤਾ ਜਾਵੇਗਾ। 2 ਮਾਰਚ ਨੂੰ ਸਵੇਰੇ 9 ਵਜੇ ਯੱਗ ਜੋਤੀ ਹਵਨ ਹੋਵੇਗਾ। ਇਸ ਦੇ ਨਾਲ ਹੀ 21 ਤੋਂ 27 ਫਰਵਰੀ ਤੱਕ ਸ਼ਾਮ 4 ਵਜੇ ਤੋਂ 6 ਵਜੇ ਤੱਕ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾਵੇਗਾ, ਜਿਸ ’ਚ ਵ੍ਰਿੰਦਾਵਨ ਤੋਂ ਪਧਾਰੇ ਕਥਾ ਵਿਆਸ ਧੀਰਜ ਕ੍ਰਿਸ਼ਨ ਸ਼ਾਸਤਰੀ ਜੀ ਭਗਤਾਂ ਨੂੰ ਕਥਾ ਸਰਵਣ ਕਰਵਾਉਣਗੇ। ਸੋਸਾਇਟੀ ਦੇ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਅਤੇ ਧਾਰਮਿਕ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਅਨੁਸਾਰ ਸਮਾਗਮ ਵਿੱਚ ਸ਼ਾਮਲ ਹੋ ਕੇ ਧਰਮ ਲਾਭ ਅਤੇ ਪੁੰਨ ਪ੍ਰਾਪਤ ਕਰਨ।