ਪੰਡਿਤ ਅਮਰਨਾਥ ਸ਼ਰਮਾ ਦੀ ਬਰਸੀ ਮੌਕੇ ਲੈਕਚਰ ਕਰਵਾਇਆ
ਹਰਿਆਣਾ ਕਾਲਜ ਵਿਖੇ ਪੰਡਿਤ ਅਮਰਨਾਥ ਸ਼ਰਮਾ ਜੀ ਦੀ ਬਰਸੀ ਦੇ ਮੌਕੇ ’ਤੇ ਲੈਕਚਰ ਕਰਵਾਇਆ
Publish Date: Tue, 17 Feb 2026 04:45 PM (IST)
Updated Date: Wed, 18 Feb 2026 04:03 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਗੋਸਵਾਮੀ ਗਣੇਸ਼ ਦੱਤ ਸਨਾਤਨ ਧਰਮ ਕਾਲਜ ਹਰਿਆਣਾ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ.ਦੇਸ਼ ਬੰਧੂ, ਸਕੱਤਰ ਡਾ.ਗੁਰਦੀਪ ਕੁਮਾਰ ਸ਼ਰਮਾ ਅਤੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਦੀ ਅਗਵਾਈ ਹੇਠ ਹਿੰਦੀ ਵਿਭਾਗ ਦੀ ਮੁਖੀ ਡਾ.ਮੋਨਿਕਾ ਸ਼ਰਮਾ ਦੁਆਰਾ ਪੰਡਿਤ ਅਮਰਨਾਥ ਸ਼ਰਮਾ ਜੀ ਦੀ ਬਰਸੀ ’ਤੇ ਲੈਕਚਰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਰਮਯੋਗੀ ਪੰਡਿਤ ਅਮਰਨਾਥ ਸ਼ਰਮਾ ਦੇ ਜੀਵਨ, ਸ਼ਖਸ਼ੀਅਤ ਅਤੇ ਸਨਾਤਨ ਧਰਮ ਪ੍ਰਤੀ ਉਨ੍ਹਾਂ ਦੇ ਯੋਗਦਾਨ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪੰਡਿਤ ਅਮਰਨਾਥ ਸ਼ਰਮਾ ਮਹਾਨ ਰਾਜਨੀਤੀਵਾਨ, ਸਮਾਜ ਸੇਵੀ, ਸਨਾਤਨ ਧਰਮ ਦੇ ਪ੍ਰਚਾਰਕ ਦੇ ਰੂਪ ਆਪਣਾ ਬਹੁਮੁੱਲਾ ਯੋਗਦਾਨ ਪਾਇਆ। ਸਾਨੂੰ ਅਜਿਹੀਆਂ ਮਹਾਨ ਸ਼ਖਸ਼ੀਅਤਾਂ ਤੋਂ ਪੇ੍ਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵਲੋਂ ਪੰਡਿਤ ਅਮਰਨਾਥ ਸ਼ਰਮਾ ਜੀ ਦੀ ਤਸਵੀਰ ’ਤੇ ਫੁੱਲ ਮਾਲਾ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਪੂਰਵਕ ਨਮਨ ਕੀਤਾ ਗਿਆ। ਇਸ ਮੌਕੇ ਪ੍ਰੋ. ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਡਿਤ ਅਮਰਨਾਥ ਜੀ ਨੂੰ ਫਰਜ ਨਿਭਾਉਣ, ਸਾਦਗੀ ਅਤੇ ਅਨੁਸ਼ਾਸਨ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਸਿੱਖਿਆ ਦੇ ਖੇਤਰ ਵਿੱਚ ਉਨਾਂ ਦਾ ਯੋਗਦਾਨ ਹਮੇਸ਼ਾ ਯਾਦਗਾਰ ਰਹੇਗਾ। ਸਾਨੂੰ ਉਨ੍ਹਾਂ ਦੇ ਆਦਰਸ਼ਾ ’ਤੇ ਚੱਲਣਾ ਅਤੇ ਸਿੱਖਿਆ ਰਾਂਹੀ ਸਮਾਜ ਸੇਵਾ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ।