ਰਿਆਤ ਬਾਹਰਾ ’ਚ ‘ਕਾਰਪੋਰੇਟ ਕਲੋਜ਼ੇਟ 2026’ ਦਾ ਸਫਲ ਆਯੋਜਨ
ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ “ਕਾਰਪੋਰੇਟ ਕਲੋਜ਼ੇਟ 2026” ਦਾ ਸਫਲ ਆਯੋਜਨ
Publish Date: Tue, 17 Feb 2026 04:37 PM (IST)
Updated Date: Wed, 18 Feb 2026 04:03 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਪੇਸ਼ੇਵਰ ਸ਼ਖਸੀਅਤ ਅਤੇ ਕਾਰਪੋਰੇਟ ਅਨੁਸ਼ਾਸਨ ਬਾਰੇ ਜਾਗਰੂਕ ਕਰਨ ਲਈ “ਕਾਰਪੋਰੇਟ ਕਲੋਜ਼ੇਟ 2026” ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਵਾਈਸ ਚਾਂਸਲਰ ਅਤੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਦੀ ਅਗਵਾਈ ਹੇਠ ਅਤੇ ਡਾ. ਜਸਦੀਪ ਕੌਰ ਧਾਮੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ. ਡਾ. ਸ਼ੈਲੀ ਖੋਸਲਾ ਅਤੇ ਪ੍ਰੋ. ਤੇਜਸਵੀ ਚੌਧਰੀ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਕੁੱਲ 11 ਰਾਊਂਡ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਭਾਗੀਦਾਰਾਂ ਨੇ ਪੇਸ਼ੇਵਰ ਪਹਿਰਾਵੇ ਦੀ ਮਹੱਤਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਉਨ੍ਹਾਂ ਨੇ ਕਿਹਾ ਕਿ ਕਾਰਪੋਰੇਟ ਡਰੈਸਿੰਗ ਸਿਰਫ਼ ਦਿੱਖ ਤੱਕ ਸੀਮਤ ਨਹੀਂ, ਬਲਕਿ ਇਹ ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਪੇਸ਼ੇਵਰ ਯੋਗਤਾ ਦਾ ਪ੍ਰਤੀਕ ਹੈ। ਇਸ ਮੌਕੇ ਡਾ. ਜਯੋਤਸਨਾ ਅਤੇ ਡਾ. ਪ੍ਰਿਯੰਕਾ ਪੁਰੀ ਨੇ ਜੱਜ ਵਜੋਂ ਸੇਵਾ ਨਿਭਾਈ। ਮੁਕਾਬਲੇ ਦੌਰਾਨ ਬੈਸਟ ਡਰੈੱਸ, ਬੈਸਟ ਲੁੱਕਸ, ਮਿਸਟਰ ਐਂਡ ਮਿਸ ਪਰਸਨੈਲਿਟੀ, ਮਿਸਟਰ ਐਂਡ ਮਿਸ ਕਨਫਿਡੈਂਟ ਅਤੇ ਬੈਸਟ ਰੈਂਪ ਵਾਕ (ਮੁੰਡੇ ਅਤੇ ਕੁੜੀਆਂ) ਦੇ ਖਿਤਾਬਾਂ ਦਾ ਐਲਾਨ ਕੀਤਾ ਗਿਆ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਯੂਨੀਵਰਸਿਟੀ ਦਾ ਸਾਰਾ ਅਧਿਆਪਕ ਵਰਗ ਅਤੇ ਸਟਾਫ਼ ਮੌਜੂਦ ਰਿਹਾ।