ਡਾ. ਕੇਐੰਨ ਅਹੂਜਾ ਨੂੰ ਸ਼ਰਧਾਂਜਲੀਆਂ ਭੇਟ
ਸਾਬਕਾ ਡਿਪਟੀ ਡਾਇਰੈਕਟਰ ਹੈਲਥ ਡਾ. ਕੇ.ਐਨ. ਅਹੂਜਾ ਨੂੰ ਸ਼ਰਧਾਂਜਲੀਆਂ ਭੇਂਟ
Publish Date: Tue, 17 Feb 2026 04:32 PM (IST)
Updated Date: Wed, 18 Feb 2026 04:01 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸਾਬਕਾ ਡਿਪਟੀ ਡਾਇਰੈਕਟਰ ਹੈਲਥ ਪੰਜਾਬ ਡਾ. ਕੇ.ਐਨ. ਅਹੂਜਾ ਦੇ ਬੀਤੇ ਦਿਨੀਂ ਹੋਏ ਦਿਹਾਂਤ ’ਤੇ ਸ਼ਰਧਾਂਜਲੀ ਸਮਾਗਮ ਸਿੰਘ ਸਭਾ ਗੁਰਦੁਆਰਾ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਪਾਠ ਦੇ ਭੋਗ ਪਾਏ ਗਏ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਡਾ. ਅਜੇ ਕੁਮਾਰ ਬੱਗਾ ਅਤੇ ਹੋਰ ਬੁਲਾਰਿਆਂ ਨੇ ਡਾ. ਕੇ.ਐਨ. ਅਹੂਜਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਮਿਲਨਸਾਰ, ਨੇਕਦਿਲ, ਮਿੱਠੇ ਸੁਭਾਅ ਵਾਲੇ ਅਤੇ ਆਮ ਲੋਕਾਂ ਦੇ ਕੰਮ ਆਉਣ ਵਾਲੀ ਸਖ਼ਸ਼ੀਅਤ ਸਨ। ਉਨ੍ਹਾਂ ਦੇ ਦਿਹਾਂਤ ਨਾਲ ਅਹੂਜਾ ਅਤੇ ਸੇਠੀ ਪਰਿਵਾਰ ਸਮੇਤ ਸਗੇ-ਸਬੰਧੀਆਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਪੰਜਾਬ ਮੇਨਟੀਨੈਂਸ ਤੇ ਵੈੱਲਫੇਅਰ ਆਫ ਪੈਰੇਂਟਸ ਅਤੇ ਸੀਨੀਅਰ ਸਿਟੀਜ਼ਨਸ ਕਮੇਟੀ ਹੁਸ਼ਿਆਰਪੁਰ ਦੇ ਮੈਂਬਰ ਜਰਨੈਲ ਸਿੰਘ ਧੀਰ, ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਦੇ ਵਾਇਸ ਪ੍ਰਧਾਨ ਨਰੇਸ਼ ਕੁਮਾਰ ਹਾਂਡਾ, ਭਾਰਤੀਆ ਵਿਕਲਾਂਗ ਕਲੱਬ ਪੰਜਾਬ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਲੱਕੀ ਅਤੇ ਏਕ ਜੋਤ ਸੇਵਾ ਸੰਮਤੀ ਜਗਤਪੁਰਾ ਦੇ ਸਰਪ੍ਰਸਤ ਕੁਲਦੀਪ ਸਿੰਘ ਪੱਤੀ (ਸਟੇਟ ਐਵਾਰਡੀ) ਵੱਲੋਂ ਵੀ ਸ਼ੋਕ ਸੰਦੇਸ਼ ਭੇਜੇ ਗਏ। ਸ਼ਰਧਾਂਜਲੀ ਸਮਾਗਮ ’ਚ ਡਾ. ਸੱਤਪਾਲ ਅਹੂਜਾ, ਡਾ. ਸਵਰਨ ਅਹੂਜਾ, ਡਾ. ਸੌਰਭ ਅਹੂਜਾ, ਡਾ. ਕਾਂਤਾ ਅਹੂਜਾ, ਡਾ. ਸ਼ਾਰਧਾ ਸਿੱਧੂ, ਡਾ. ਗੀਤਾ ਮਲਹੋਤਰਾ ਸਮੇਤ ਹੋਰ ਡਾਕਟਰਾਂ, ਸਮਾਜ ਸੇਵਕਾਂ ਅਤੇ ਵੱਡੀ ਗਿਣਤੀ ਵਿੱਚ ਉੱਘੀਆਂ ਸਖ਼ਸ਼ੀਅਤਾਂ ਨੇ ਹਾਜ਼ਰੀ ਭਰੀ। ਸਟੇਜ ਸੱਕਤਰ ਦੀ ਭੂਮਿਕਾ ਡਾ. ਅਜੇ ਕੁਮਾਰ ਬੱਗਾ ਵੱਲੋਂ ਨਿਭਾਈ ਗਈ।